ਯੂ.ਐੱਨ. ਨੂੰ ਮਿਲੀਆਂ ਸੈਕਸ ਸ਼ੋਸ਼ਣ ਦੀਆਂ 138 ਸ਼ਿਕਾਇਤਾਂ
Wednesday, Mar 14, 2018 - 11:56 PM (IST)

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਪਿਛਲੇ ਸਾਲ ਸੈਕਸ ਸ਼ੋਸ਼ਣ ਦੀਆਂ 138 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿਚੋਂ ਲੱਗਭਗ ਅੱਧੀਆਂ ਯੂ. ਐੱਨ. ਸ਼ਾਂਤੀ ਮਿਸ਼ਨਾਂ ਅਤੇ ਵਿਸ਼ੇਸ਼ ਸਿਆਸੀ ਮਿਸ਼ਨਾਂ 'ਤੇ ਭੇਜੇ ਗਏ ਮੁਲਾਜ਼ਮਾਂ ਵਿਰੁੱਧ ਹਨ।
ਅਜਿਹੇ ਅਪਰਾਧਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਲਾਗੂ ਕਰਨ ਸਬੰਧੀ ਯੂ. ਐੱਨ. ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਆਪਣੀ ਇਕ ਰਿਪੋਰਟ ਵਿਚ ਬੁੱਧਵਾਰ ਕਿਹਾ ਕਿ ਮੁਲਾਜ਼ਮਾਂ ਵਿਰੁੱਧ ਲੱਗਣ ਵਾਲੇ ਅਜਿਹੇ ਦੋਸ਼ਾਂ 'ਚ 2016 ਦੇ 165 ਮਾਮਲਿਆਂ ਦੇ ਮੁਕਾਬਲੇ 'ਚ 2017 'ਚ 138 ਮਾਮਲੇ ਧਿਆਨ 'ਚ ਆਏ। ਰਿਪੋਰਟ ਮੁਤਾਬਕ 2017 ਦੇ ਅੰਕੜੇ ਦਰਸਾਉਂਦੇ ਹਨ ਕਿ ਦੋਸ਼ਾਂ ਦੀ ਗਿਣਤੀ 'ਚ ਕੁਝ ਕਮੀ ਹੋਈ ਹੈ।