ਸੰਰਾ ਨੇ ਸਾਲ ਦੇ ਆਖਿਰ ਤੱਕ ਹਰ ਦੇਸ਼ ਦੀ 40 ਫੀਸਦੀ ਆਬਾਦੀ ਦੇ ਟੀਕਾਕਰਨ ਦੀ ਪੇਸ਼ ਕੀਤੀ ਰਣਨੀਤੀ
Friday, Oct 08, 2021 - 02:13 AM (IST)

ਸੰਯੁਕਤ ਰਾਸ਼ਟਰ-ਟੀਕਾ ਅਸਮਾਨਤਾ ਦੀਆਂ ਚਿੰਤਾਵਾਂ ਦਰਮਿਆਨ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੀਨੀਉ ਗੁਤਾਰੇਸ ਨੇ ਵੀਰਵਾਰ ਨੂੰ ਕੋਵਿਡ-19 ਰੋਕੂ ਗਲੋਬਲ ਟੀਕਾਕਰਨ ਰਣਨੀਤੀ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਇਸ ਸਾਲ ਦੇ ਆਖਿਰ ਤੱਕ ਹਰ ਦੇਸ਼ ਦੀ 40 ਫੀਸਦੀ ਆਬਾਦੀ ਜਦਕਿ 2022 ਦੇ ਮੱਧ ਤੱਕ 70 ਫੀਸਦੀ ਆਬਾਦੀ ਦਾ ਟੀਕਾਕਰਨ ਕਰਨਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਸ ਨੇ ਸਤੰਬਰ ਦੇ ਆਖਿਰ ਤੱਕ ਹਰ ਦੇਸ਼ ਅਤੇ ਹਰ ਖੇਤਰ ਦੇ 10 ਫੀਸਦੀ ਆਬਾਦੀ ਦਾ ਟੀਕਾਕਰਨ ਦਾ ਟੀਚਾ ਰੱਖਿਆ ਸੀ ਪਰ ਉਸ ਤਾਰੀਖ ਤੱਕ 56 ਦੇਸ਼ ਅਜਿਹਾ ਨਹੀਂ ਕਰ ਪਾਏ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਅਫਰੀਕਾ ਅਤੇ ਪੱਛਮੀ ਏਸ਼ੀਆ ਦੇ ਦੇਸ਼ ਰਹੇ।
ਇਹ ਵੀ ਪੜ੍ਹੋ : ਕੋਵਿਡ-19 ਦੇ ਪ੍ਰਭਾਵੀ ਟੀਕਿਆਂ ਨੂੰ ਮਨਜ਼ੂਰੀ ਨਾ ਮਿਲਣ 'ਤੇ WHO ਨੇ ਜਤਾਈ ਚਿੰਤਾ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਡਾ. ਟੇਡ੍ਰੋਸ ਅਦਨੋਮ ਗੇਬ੍ਰੇਯਾਸੁਸ ਨਾਲ ਸੰਯੁਕਤ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਗੁਤਾਰੇਸ ਨੇ ਕਿਹਾ ਕਿ ਟੀਕੇ ਦੀ ਅਸਮਾਨਤਾ ਕੋਵਿਡ ਮਹਾਮਾਰੀ ਦੀ ਸਭ ਤੋਂ ਅਹਿਮ ਸਹਿਯੋਗੀ ਹੈ। ਇਸ ਨਾਲ ਵਾਇਰਸ ਦੇ ਰੂਪਾਂ ਨੂੰ ਵਿਕਸਿਤ ਹੋਣ ਅਤੇ ਤੇਜ਼ੀ ਨਾਲ ਫੈਲਣ ਦਾ ਮੌਕਾ ਮਿਲਦਾ ਹੈ ਜਿਸ ਨਾਲ ਦੁਨੀਆ 'ਚ ਹੋਰ ਜ਼ਿਆਦਾ ਲੋਕਾਂ ਦੀ ਜਾਨ ਚੱਲੀ ਜਾਂਦੀ ਹੈ। ਨਾਲ ਹੀ ਆਰਥਿਕ ਮੰਦੀ ਵਧ ਰਹੀ ਹੈ ਜਿਸ ਨਾਲ ਖਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੁਬਈ ਦੇ ਕਿੰਗ ਨੇ ਸਾਬਕਾ ਪਤਨੀ ਦਾ ਫੋਨ ਕਰਵਾਇਆ ਹੈਕ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।