ਗਲੋਬਲ ਵਾਰਮਿੰਗ ਦੀ ‘ਲਕਸ਼ਮਣ ਰੇਖਾ’ ਨੇੜੇ ਖਿਸਕੀ ਧਰਤੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਰੈੱਡ ਅਲਰਟ

03/20/2024 1:10:36 PM

ਜਿਨੇਵਾ (ਭਾਸ਼ਾ) : ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਨੇ ‘ਗਲੋਬਲ ਵਾਰਮਿੰਗ’ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ। ਪਿਛਲੇ ਸਾਲ ਗ੍ਰੀਨਹਾਉਸ ਗੈਸਾਂ, ਜ਼ਮੀਨ ਅਤੇ ਪਾਣੀ ਦੇ ਤਾਪਮਾਨ ਵਿਚ ਰਿਕਾਰਡ ਵਾਧੇ ਅਤੇ ਗਲੇਸ਼ੀਅਰਾਂ ਅਤੇ ਸਮੁੰਦਰੀ ਬਰਫ਼ ਦੇ ਪਿਘਲਣ ਦਾ ਹਵਾਲਾ ਦਿੰਦੇ ਹੋਏ ਏਜੰਸੀ ਨੇ ਚਿਤਾਵਨੀ ਦਿੱਤੀ ਕਿ ਇਸ ਵਿਨਾਸ਼ਕਾਰੀ ਰੁਝਾਨ ਨੂੰ ਉਲਟਾਉਣ ਲਈ ਨਾਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ 'ਤੇ ਹੋਵੇਗੀ ਜੇਲ੍ਹ

ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਮੰਗਲਵਾਰ ਨੂੰ ਜਾਰੀ ਕੀਤੀ ਆਪਣੀ ‘ਸਟੇਟ ਆਫ ਦਿ ਗਲੋਬਲ ਕਲਾਈਮੇਟ’ ਰਿਪੋਰਟ ’ਚ ਚਿੰਤਾ ਜ਼ਾਹਰ ਕੀਤੀ ਹੈ ਕਿ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਜਲਵਾਯੂ ਟੀਚਾ ਖਤਰੇ ’ਚ ਹੈ। ਏਜੰਸੀ ਦੇ ਜਨਰਲ ਸਕੱਤਰ ਸੇਲੇਸਟੇ ਸਾਉਲੋ ਨੇ ਕਿਹਾ ਕਿ ਪੈਰਿਸ ਸਮਝੌਤੇ ਵਿਚ ਸਾਰੇ ਦੇਸ਼ਾਂ ਨੇ  ਧਰਤੀ ਦੇ ਤਾਪਮਾਨ ਵਿਚ ਵਾਧੇ ਨੂੰ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਨਾ ਹੋਣ ਦੇਣ ਉੱਤੇ ਸਹਿਮਤ ਜਤਾਈ ਸੀ ਪਰ ਅੱਜ ਧਰਤੀ 1.5 ਡਿਗਰੀ ਸੈਲਸੀਅਸ ਦੀ ਹੇਠਲੀ ਸੀਮਾ (ਲਕਸ਼ਮਣ ਰੇਖਾ) ਦੇ ਇੰਨੀ ਨੇੜੇ ਕਦੇ ਨਹੀਂ ਸੀ।

ਇਹ ਵੀ ਪੜ੍ਹੋ: ਭਾਰਤੀਆਂ 'ਚ ਕੈਨੇਡਾ 'ਚ ਪੱਕੇ ਹੋਣ ਦਾ ਘਟਿਆ ਕ੍ਰੇਜ਼, ਜਾਣੋ ਕੀ ਰਹੀ ਵਜ੍ਹਾ

ਯੂਰਪੀਅਨ ਯੂਨੀਅਨ ਦੀ ਕੋਪਰਨਿਕਸ ਕਲਾਈਮੇਟ ਸਰਵਿਸ ਅਨੁਸਾਰ ਸਾਲ 2023 ਹੁਣ ਤੱਕ ਦਾ ਰਿਕਾਰਡ ਸਭ ਤੋਂ ਗਰਮ ਸਾਲ ਸੀ। ਮਾਰਚ 2023 ਤੋਂ ਫਰਵਰੀ 2024 ਤੱਕ 12 ਮਹੀਨਿਆਂ ਦੀ ਮਿਆਦ ਵਿਚ ਤਾਪਮਾਨ 1.5 ਡਿਗਰੀ ਸੀਮਾ ਨੂੰ ਪਾਰ ਕਰ ਗਿਆ, ਜੋ ਔਸਤ 1.56 ਸੈਲਸੀਅਸ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 2023 ਦੌਰਾਨ ਤਾਪਮਾਨ ਔਸਤਨ 1.48 ਸੈਲਸੀਅਸ ਰਹਿਣ ਦੀ ਉਮੀਦ ਸੀ ਪਰ ਇਸ ਸਾਲ ਦੀ ਰਿਕਾਰਡ ਗਰਮ ਸ਼ੁਰੂਆਤ ਨੇ 12 ਮਹੀਨਿਆਂ ਦੀ ਔਸਤ ਨੂੰ ਉਪਰ ਦੇ ਪੱਧਰ ਤਕ ਵਾਧਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜੇ ਤੁਸੀਂ ਵੀ ਭਾਰ ਘਟਾਉਣ ਲਈ ਕਰਦੇ ਹੋ ਭੋਜਨ ’ਚ ਕਟੌਤੀ ਤਾਂ ਪੜ੍ਹੋ ਇਹ ਖ਼ਬਰ, ਅਧਿਐਨ ’ਚ ਹੋਇਆ ਇਹ ਖ਼ੁਲਾਸਾ

ਇਸ ਰਿਪੋਰਟ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਬੇਹੱਦ ਚਿੰਤਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਧਰਤੀ ਕੁਰਲਾਹ ਰਹੀ ਹੈ। ਸਾਡਾ ਗ੍ਰਹਿ ਵਿਨਾਸ਼ ਦੇ ਨੇੜੇ ਪਹੁੰਚ ਗਿਆ ਹੈ। ਜੈਵਿਕ ਬਾਲਣ ਪ੍ਰਦੂਸ਼ਣ ਵਧ ਰਹੀ ਜਲਵਾਯੂ ਅਰਾਜਕਤਾ ਦਾ ਕਾਰਨ ਬਣ ਰਿਹਾ ਹੈ। 2023 ਵਿਚ 90 ਫੀਸਦੀ ਤੋਂ ਵੱਧ ਸਮੁੰਦਰੀ ਪਾਣੀਆਂ ਵਿਚ ਘੱਟੋ-ਘੱਟ ਇਕ ਲੂ ਦੀ ਲਹਿਰ ਦਾ ਅਨੁਭਵ ਕੀਤਾ ਗਿਆ। ਗਲੇਸ਼ੀਅਰਾਂ ਵਿਚ ਬਰਫ਼ 1950 ਦੇ ਦਹਾਕੇ ਤੋਂ ਬਾਅਦ ਤੋਂ ਰਿਕਾਰਡ ਪੱਧਰ ’ਤੇ ਅਲੋਪ ਹੋ ਰਹੀ ਹੈ। ਅੰਟਾਰਕਟਿਕ ਸਮੁੰਦਰੀ ਬਰਫ਼ ਪਿਘਲ ਕੇ ਹੁਣ ਤੱਕ ਦੇ ਸਭ ਤੋਂ ਛੋਟੇ ਆਕਾਰ ਤੱਕ ਪਹੁੰਚ ਗਈ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਸਕੂਲ ਆਫ ਇਕਨਾਮਿਕਸ ਦੇ ਡੀਨ ਜੋਨਾਥਨ ਓਵਰਪੇਕ ਨੇ ਕਿਹਾ, ‘ਸਾਰੀਆਂ ਬੁਰੀਆਂ ਖਬਰਾਂ ਤੋਂ ਇਲਾਵਾ, ਮੈਨੂੰ ਸਭ ਤੋਂ ਜ਼ਿਆਦਾ ਚਿੰਤਾ ਇਹ ਹੈ ਕਿ ਗ੍ਰਹਿ ਹੁਣ ਵਿਨਾਸ਼ ਦੇ ਕੰਢੇ ’ਤੇ ਹੈ। ਇਹ ਪੂਰੀ ਪ੍ਰਕਿਰਿਆ ’ਚ ਧਰੁਵੀ ਬਰਫ਼ ਦੀਆਂ ਚਾਦਰਾਂ ਦੇ ਪਿਘਲਦੀਆਂ ਦੇਖੀਆ ਜਾ ਸਕਦੀਆਂ ਹਨ।’

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News