ਜਿਹਾਦੀਆਂ ਨੇ ਨਾਈਜੀਰੀਆ ''ਚ ਯੂ. ਐੱਨ. ਦੇ ਹੈਲੀਕਾਪਟਰ ''ਤੇ ਕੀਤੀ ਗੋਲੀਬਾਰੀ
Monday, Jul 06, 2020 - 03:18 PM (IST)
ਡਕਾਰ- ਉੱਤਰੀ-ਪੱਛਮੀ ਨਾਈਜੀਰੀਆ ਵਿਚ ਹਫਤੇ ਦੇ ਅਖੀਰ ਵਿਚ ਸ਼ੱਕੀ ਇਸਲਾਮਕ ਜਿਹਾਦੀਆਂ ਨੇ ਸੰਯੁਕਤ ਰਾਸ਼ਟਰ ਦੇ ਇਕ ਹੈਲੀਕਾਪਟਰ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਹਮਲੇ ਲਈ ਕੱਟੜਪੰਥੀ ਸਮੂਹ ਬੋਕੋ ਹਰਾਮ ਨਾਲ ਜੁੜੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਦੇ ਸਖਤ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿੱਤੀ। ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ ਕਿ ਬੋਕੋ ਹਰਾਮ ਦੇ ਅੱਤਵਾਦੀ ਸਪੱਸ਼ਟ ਰੂਪ ਨਾਲ ਪੂਰੀ ਤਰ੍ਹਾਂ ਹਾਰ ਚੁੱਕੇ ਹਨ ਅਤੇ ਹੁਣ ਮਾਸੂਮ ਨਾਗਰਿਕਾਂ, ਸੰਯੁਕਤ ਰਾਸ਼ਟਰ ਦੇ ਮਨੁੱਖੀਅਧਿਕਾਰ ਕਾਰਜਕਰਤਾਵਾਂ 'ਤੇ ਹਮਲਾ ਵਧਾ ਰਹੇ ਹਨ। ਉਹ ਆਪਣੀ ਕਮਜ਼ੋਰੀ ਲੁਕੋਣ ਲਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 5 ਸਾਲਾ ਬੱਚਾ ਵੀ ਹੈ।