ਸੰਯੁਕਤ ਰਾਸ਼ਟਰ ਦੀ ਅਦਾਲਤ ਨੇ ਰੂਸ ਨੂੰ ਯੂਕ੍ਰੇਨ 'ਚ ਫੌਜੀ ਮੁਹਿੰਮ ਰੋਕਣ ਦਾ ਦਿੱਤਾ ਹੁਕਮ
Thursday, Mar 17, 2022 - 02:18 AM (IST)
ਹੇਗ-ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਨੇ ਬੁੱਧਵਾਰ ਨੂੰ ਰੂਸ ਨੂੰ ਹੁਕਮ ਦਿੱਤਾ ਕਿ ਉਹ ਯੂਕ੍ਰੇਨ 'ਚ ਆਪਣੀ ਫੌਜੀ ਮੁਹਿੰਮ ਰੋਕ ਦੇਵੇ। ਹਾਲਾਂਕਿ, ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰੂਸ ਸ਼ਾਇਦ ਹੀ ਇਸ ਫੈਸਲੇ ਨੂੰ ਮੰਨੇਗਾ।
ਇਹ ਵੀ ਪੜ੍ਹੋ : ਪਾਕਿ 'ਚ ਕੋਰੋਨਾ ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ ਗਈਆਂ
ਯੂਕ੍ਰੇਨ ਨੇ ਦੋ ਹਫ਼ਤੇ ਪਹਿਲਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ਨੂੰ ਦਖਲ ਕਰਨ ਦੀ ਅਪੀਲ ਕਰਦੇ ਹੋਏ ਦਲੀਲ ਦਿੱਤੀ ਸੀ ਕਿ ਰੂਸ ਨੇ ਕਤਲੇਆਮ ਰੋਕਣ ਸਬੰਧੀ 1948 ਦੀ ਇਕ ਸੰਧੀ ਦੀ ਉਲੰਘਣਾ ਕਰਦੇ ਹੋਏ ਯੂਕ੍ਰੇਨ 'ਤੇ ਕਤਲੇਆਮ ਕਰਨ ਦਾ ਝੂਠਾ ਦੋਸ਼ ਲਾਇਆ ਅਤੇ ਇਸ ਨੂੰ ਮੌਜੂਦਾ ਹਮਲੇ ਦੇ ਬਹਾਨੇ ਦੇ ਰੂਪ 'ਚ ਇਸਤੇਮਾਲ ਕੀਤਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਅਮਰੀਕੀ ਜੱਜ ਜੋਨ ਈ. ਡੋਨੇਗਊ ਨੇ ਕਿਹਾ ਕਿ ਰੂਸ 24 ਫਰਵਰੀ ਤੋਂ ਸ਼ੁਰੂ ਕੀਤੀਆਂ ਗਈਆਂ ਵਿਸ਼ੇਸ਼ ਮੁਹਿੰਮਾਂ ਨੂੰ ਤੁਰੰਤ ਰੋਕੇ।
ਇਹ ਵੀ ਪੜ੍ਹੋ : ਉੱਤਰੀ ਜਾਪਾਨ 'ਚ 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ