ਯੂ.ਐੱਨ. ਮੁਖੀ ਨੇ ਮੁੜ ਕੀਤੀ ਅਪੀਲ, ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਭਾਰਤ, ਪਾਕਿ

11/01/2019 12:39:53 PM

ਸੰਯੁਕਤ ਰਾਸ਼ਟਰ— ਭਾਰਤ ਦੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਵਿਚਾਲੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਇਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਗੱਲਬਾਤ ਰਾਹੀਂ ਕਸ਼ਮੀਰ ਮਾਮਲੇ ਨੂੰ ਸੁਲਝਾਉਣ ਤੇ ਮਨੁੱਖੀ ਅਧਿਕਾਰ ਦਾ ਪੂਰਨ ਸਨਮਾਨ ਪੁਖਤਾ ਕਰਨ।

ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਕੇਂਦਰ ਸਰਕਾਰ ਨੇ ਪੰਜ ਅਗਸਤ ਨੂੰ ਖਤਮ ਕਰ ਦਿੱਤਾ ਸੀ ਤੇ ਉਸ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਦਿੱਤਾ ਸੀ। ਜੰਮੂ-ਕਸ਼ਮੀਰ ਦੇ ਇਕ ਸੂਬਾ ਨਾ ਰਹਿਣ 'ਤੇ ਜਨਰਲ ਸਕੱਤਰ ਦੇ ਬਿਆਨ ਬਾਰੇ ਪੁੱਛੇ ਜਾਣ 'ਤੇ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਵੀਰਵਾਰ ਨੂੰ ਮੀਡੀਆ ਸਾਹਮਣੇ ਕਿਹਾ ਕਿ ਇਹ ਸਾਡੀ ਮੌਲਿਕ ਚਿੰਤਾ ਨੂੰ ਮੁੜ ਵਿਅਕਤ ਕਰਨ ਲਈ ਸੀ, ਜੋ ਜਨਰਲ ਸਕੱਤਰ ਪਹਿਲਾਂ ਕਸ਼ਮੀਰ ਦੀ ਸਥਿਤੀ ਬਾਰੇ ਜਤਾ ਚੁੱਕੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਉਹ ਭਾਰਤ ਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਨਾਲ ਸਥਿਤੀ 'ਤੇ ਚਰਚਾ ਦੇ ਲਈ ਉਨ੍ਹਾਂ ਦੀ ਅਪੀਲ 'ਤੇ ਮਿਲ ਚੁੱਕੇ ਹਨ। ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੁਖੀ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਿਤੀ ਨੂੰ ਗੱਲਬਾਤ ਨਾਲ ਸੁਲਝਾਉਣ ਤੇ ਜਿਵੇਂ ਕਿ ਅਸੀਂ ਸਪੱਸ਼ਟ ਕੀਤਾ ਹੈ ਤੇ ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਲਈ ਹਾਈਕਮਿਸ਼ਨ ਦੇ ਤੌਰ 'ਤੇ ਸਾਫ ਕੀਤਾ ਹੈ ਕਿ ਕਸ਼ਮੀਰ ਦੀ ਸਥਿਤੀ ਦਾ ਹੱਲ ਮਨੁੱਖੀ ਅਧਿਕਾਰ ਦੇ ਪੂਰਨ ਸਨਮਾਨ ਦੇ ਨਾਲ ਕੀਤਾ ਜਾ ਸਕਦਾ ਹੈ।

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧ ਗਿਆ ਸੀ। ਪਾਕਿਸਤਾਨ ਇਸ ਮਸਲੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਚੁੱਕਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਪਰ ਭਾਰਤ ਨੇ ਧਾਰਾ 370 ਦੇ ਕਾਨੂੰਨਾਂ ਦਾ ਰੱਦ ਕੀਤੇ ਜਾਣ ਦੇ ਫੈਸਲੇ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਿਆ ਹੈ।


Baljit Singh

Content Editor

Related News