ਸੰਯੁਕਤ ਰਾਸ਼ਟਰ ਦਾ ਅਫਗਾਨਿਸਤਾਨ ਦੇ ਗੁਆਂਢੀਆਂ ਨਾਲ ਸਰਹੱਦਾਂ ਖੁੱਲ੍ਹੀਆਂ ਰੱਖਣ ਦਾ ਸੱਦਾ
Sunday, Aug 22, 2021 - 11:55 AM (IST)
ਜਨੇਵਾ (ਯੂ. ਐੱਨ. ਆਈ.)- ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨੂੰ ਦੱਖਮੀ ਏਸ਼ੀਆਈ ਰਾਸ਼ਟਰ ਵਿਚ ਵੱਧਦੇ ਸੰਕਟ ਦੇ ਮੱਦੇਨਜ਼ਰ ਆਪਣੀਆਂ ਸਰਹੱਦਾਂ ਨੂੰ ਖੁੱਲ੍ਹਾ ਰੱਖਣ ਦਾ ਸੱਦਾ ਦਿੱਤਾ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂ. ਐੱਨ. ਐੱਚ. ਸੀ. ਆਰ.) ਦੀ ਬੁਲਾਰਣ ਸ਼ਾਬੀਆ ਮੰਟੂ ਨੇ ਅਫਾਗਨਿਸਤਾਨ ਵਿਚ ਮੌਜੂਦਾ ਸਥਿਤੀ ਵਿਚ ਨਾਗਰਿਕਾਂ, ਵਿਸ਼ੇਸ਼ ਤੌਰ ’ਤੇ ਔਰਤਾਂ ਅਤੇ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਤਰੇ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੀ ਸਥਿਤੀ ਵਿਚ ਹੈ, ਉਨ੍ਹਾਂ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਲਾਦੇਨ ਦਾ ਰਿਸ਼ਤੇਦਾਰ ਹੈ ਅਫਗਾਨ ਦਾ ਸੰਭਾਵਿਤ ਰਾਸ਼ਟਰਪਤੀ, ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਦੇ ਚੁੱਕੈ ਧਮਕੀ
2021 ਵਿਚ 5.5 ਲੱਖ ਤੋਂ ਜ਼ਿਆਦਾ ਅਫਗਾਨੀ ਉਜੜੇ
ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਠਰ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਇਸ ਮੰਸ਼ਾ ਦਾ ਦਾਅਵਾ ਕੀਤਾ ਕਿ ਅਫਗਾਨਿਸਤਾਨ ਵਿਚ ਪਿਛਲੀ 7 ਜੁਲਾਈ ਤੋਂ 9 ਅਗਸਤ ਦਰਮਿਆਨ 1,26,000 ਲੋਕਾਂ ਦੇ ਉਜਾੜੇ ਸਮੇਤ ਇਸ ਸਾਲ ਦੀ ਸ਼ੁਰੂਆਤ ਦੇਸ਼ ਦੇ ਅੰਦਰ ਸੰਘਰਸ਼ ਕਾਰਨ 5,50,000 ਤੋਂ ਜ਼ਿਆਦਾ ਅਫਗਾਨ ਉਜਾੜੇ ਜਾ ਚੁੱਕੇ ਹਨ।