ਰਾਜਕੁਮਾਰ ਵਿਲੀਅਮ ਲਈ ਮਾਂ ਦੀ ਮੌਤ ਸਭ ਤੋਂ ਵੱਡਾ ਦਰਦ

05/18/2019 6:34:25 PM

ਲੰਡਨ— ਰਾਜਕੁਮਾਰ ਵਿਲੀਅਮ ਨੇ ਆਪਣੀ ਮਾਂ, ਰਾਜਕੁਮਾਰੀ ਡਾਇਨਾ ਦੀ ਮੌਤ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਮਾਂ ਦੇ ਨਾਲ ਆਪਣੇ ਵਿਛੋੜੇ ਨੂੰ ਸਭ ਤੋਂ ਜ਼ਿਆਦਾ ਦੁੱਖ ਦੇਣ ਵਾਲਾ ਦੱਸਿਆ। ਉਨ੍ਹਾਂ ਨੇ ਇਕ ਪੱਤਰਕਾਰ ਏਜੰਸੀ ਨਾਲ ਗੱਲ ਕਰਦਿਆਂ ਆਪਣਾ ਦੁੱਖ ਸਾਂਝਾ ਕੀਤਾ।

ਵਿਲੀਅਮ ਨੇ ਮਾਨਸਿਕ ਸਿਹਤ 'ਤੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਕ ਏਅਰ ਐਂਬੂਲੈਂਸ ਪਾਇਲਟ ਦੇ ਰੂਪ 'ਚ ਕੰਮ ਕਰਨ ਨਾਲ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਮੌਤ ਸਿਰਫ 'ਦਰਵਾਜ਼ੇ ਦੇ ਨੇੜੇ' ਖੜ੍ਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਕਿਸੇ ਦੇ ਨਾਲ ਗੱਲ ਨਹੀਂ ਕਰਦੇ ਉਦੋਂ ਤੱਕ ਸੋਚ ਇਕ ਸਮੱਸਿਆ ਬਣ ਜਾਂਦੀ ਹੈ। ਇਹ ਟਿੱਪਣੀਆਂ ਵਿਅਕਤੀਗਤ ਸੰਘਰਸ਼ਾਂ ਦੇ ਬਾਰੇ 'ਚ ਇਕ ਚਰਚਾ ਦੀ ਹਿੱਸਾ ਸਨ ਜੋ ਵਿਲੀਅਮ ਨੇ ਫੁੱਟਬਾਲ ਸਿਤਾਰਿਆਂ ਪੀਟਰ ਕ੍ਰਾਉਚ, ਥਿਯਰੀ ਹੈਨਰੀ, ਡੈਨੀ ਰੋਜ਼, ਜਰਮਨ ਜੇਨਸ ਤੇ ਇੰਗਲੈਂਡ ਦੇ ਮੈਨੇਜਰ ਗੈਰੇਥ ਸਾਊਥਗੇਟ ਦੇ ਨਾਲ ਸਾਂਝੀ ਕੀਤੀ ਸੀ।


Baljit Singh

Content Editor

Related News