ਈਰਾਨ ''ਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ 2 ਦਿਨ ਪਹਿਲਾਂ ਹੀ ਹੋਈ ਸੀ ਜਾਂਚ
Wednesday, Jan 08, 2020 - 06:24 PM (IST)

ਕੀਵ- ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋਏ ਯੂਕ੍ਰੇਨ ਦੇ ਜਹਾਜ਼ ਦੀ ਜਾਂਚ 2 ਦਿਨ ਪਹਿਲਾਂ ਹੀ ਕੀਤੀ ਗਈ ਸੀ। ਇਸ ਹਾਦਸੇ ਵਿਚ 170 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਬੋਇੰਗ 737 ਜਹਾਜ਼ ਦਾ ਨਿਰਮਾਣ 2016 ਵਿਚ ਹੋਇਆ ਸੀ।
ਯੂਕ੍ਰੇਨ ਇੰਟਰਨੈਸ਼ਨ ਏਅਰਲਾਈਨਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਜਹਾਜ਼ ਦਾ ਨਿਰਮਾਣ 2016 ਵਿਚ ਹੋਇਆ ਸੀ। ਬੋਇੰਗ ਫੈਕਟਰੀ ਤੋਂ ਸਿੱਧੇ ਤੌਰ 'ਤੇ ਯੂਕ੍ਰੇਨ ਨੂੰ ਇਹ ਜਹਾਜ਼ ਮਿਲਿਆ ਸੀ। ਜਹਾਜ਼ ਦੀ ਤਕਨੀਕੀ ਦੇਖਰੇਖ ਦੀ ਜਾਂਚ 6 ਜਨਵਰੀ 2020 ਨੂੰ ਹੋਈ ਸੀ। ਇਸ ਜਹਾਜ਼ ਨੇ 6:10 'ਤੇ ਤਹਿਰਾਨ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਕੁਝ ਮਿੰਟ ਬਾਅਦ ਹੀ ਇਹ ਰਾਡਾਰ ਤੋਂ ਗਾਇਬ ਹੋਇਆ ਤੇ ਤਹਿਰਾਨ ਸੂਬੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ।