326 ਅਫਗਾਨ ਨੌਜਵਾਨ ਫੌਜ ''ਚ ਸ਼ਾਮਲ
Saturday, Aug 09, 2025 - 07:03 PM (IST)

ਕਾਬੁਲ (ਯੂ.ਐਨ.ਆਈ.)- ਸਾਢੇ ਚਾਰ ਮਹੀਨਿਆਂ ਦੀ ਫੌਜੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁੱਲ 326 ਅਫਗਾਨ ਨੌਜਵਾਨ ਰਾਸ਼ਟਰੀ ਫੌਜ ਵਿੱਚ ਸ਼ਾਮਲ ਹੋਏ ਹਨ। ਬਖਤਾਰ ਨਿਊਜ਼ ਏਜੰਸੀ ਨੇ ਉਕਤ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਗ੍ਰੈਜੂਏਟਾਂ ਨੂੰ ਸ਼ੁੱਕਰਵਾਰ ਨੂੰ ਇੱਕ ਸਮਾਰੋਹ ਦੌਰਾਨ ਸਰਟੀਫਿਕੇਟ ਦਿੱਤੇ ਗਏ। ਰਿਪੋਰਟ ਅਨੁਸਾਰ 18 ਹਫ਼ਤਿਆਂ ਦੇ ਕੋਰਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਹਥਿਆਰਾਂ, ਜੰਗੀ ਕਾਰਵਾਈਆਂ, ਕੰਪਿਊਟਰ ਹੁਨਰ, ਲੀਡਰਸ਼ਿਪ ਅਤੇ ਯੁੱਧ ਰਣਨੀਤੀਆਂ ਨੂੰ ਸੰਭਾਲਣ ਦੀ ਸਿਖਲਾਈ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਬੱਚਿਆਂ ਲਈ ਬਦਲੇ Green card ਦੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।