ਯੂਕ੍ਰੇਨ ਨੇ ਜੀ-7 ਨੂੰ ਹਥਿਆਰਾਂ ਦੀ ਸਪਲਾਈ ਤੇ ਰੂਸ 'ਤੇ ਦਬਾਅ ਵਧਾਉਣ ਦੀ ਕੀਤੀ ਅਪੀਲ

Friday, May 13, 2022 - 09:51 PM (IST)

ਯੂਕ੍ਰੇਨ ਨੇ ਜੀ-7 ਨੂੰ ਹਥਿਆਰਾਂ ਦੀ ਸਪਲਾਈ ਤੇ ਰੂਸ 'ਤੇ ਦਬਾਅ ਵਧਾਉਣ ਦੀ ਕੀਤੀ ਅਪੀਲ

ਵੀਸੇਨਹਾਸ-ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਸ਼ੁੱਕਰਵਾਰ ਨੂੰ ਜੀ-7 ਦੇਸ਼ਾਂ ਤੋਂ ਯੂਕ੍ਰੇਨ 'ਚ ਹਥਿਆਰ ਸਪਲਾਈ ਵਧਾਉਣ ਅਤੇ ਰੂਸ 'ਤੇ ਦਬਾਅ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੋਂ ਉਨ੍ਹਾਂ ਦੀ ਗੱਲਬਾਤ ਬਹੁਤ ਮਦਦਗਾਰ, ਲਾਭਦਾਇਕ, ਵਾਸਤਵਿਕ ਅਤੇ ਨਤੀਜਾ ਕੇਂਦਰਿਤ ਰਹੀ।

ਇਹ ਵੀ ਪੜ੍ਹੋ :- ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 4 ਦੀ ਮੌਤ ਤੇ 22 ਜ਼ਖਮੀ

ਉਨ੍ਹਾਂ ਨੇ ਹੁਣ ਤੱਕ ਯੂਕ੍ਰੇਨ ਨੂੰ ਮਿਲੀ ਵਿੱਤੀ ਅਤੇ ਫੌਜੀ ਮਦਦ ਲਈ ਇਨ੍ਹਾਂ ਦੇਸ਼ਾਂ ਦੀ ਤਾਰੀਫ਼ ਕੀਤੀ ਪਰ ਉਨ੍ਹਾਂ ਨੇ ਯੂਕ੍ਰੇਨ ਦੇ ਸਮਰਥਕ ਦੇਸ਼ਾਂ ਤੋਂ ਲੜਾਕੂ ਜਹਾਜ਼ ਅਤੇ 'ਮਲਟੀਪਲ ਲਾਂਚ ਰਾਕੇਟ' ਸਮੇਤ ਹੋਰ ਜ਼ਿਆਦਾ ਹਥਿਆਰਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ। ਕੁਲੇਬਾ ਨੇ ਜੀ-7 ਦੇ ਦੇਸ਼ਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਰੂਸ 'ਤੇ ਦਬਾਅ ਬਣਾਉਣ ਲਈ ਪਾਬੰਦੀਆਂ ਹੋਰ ਵਧਾਉਣ। ਉਨ੍ਹਾਂ ਨੇ ਯੂਕ੍ਰੇਨ 'ਚ ਪੁਨਰ ਨਿਰਮਾਣ ਲਈ ਰੂਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਕੈਨੇਡਾ ਦੇ ਕਦਮ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। 

ਇਹ ਵੀ ਪੜ੍ਹੋ :- ਅਧਿਐਨ ’ਚ ਹੋਇਆ ਖ਼ੁਲਾਸਾ, ਨੋਟਾਂ ਨਾਲ ਨਹੀਂ ਫੈਲਦਾ ਕੋਰੋਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News