ਯੂਕ੍ਰੇਨ ਨੇ ਰੂਸ ਨਾਲ ਪਰਮਾਣੂੰ ਸੁਰੱਖਿਆ ਸਮਝੌਤੇ ਕੀਤੇ ਖ਼ਤਮ
Monday, Jun 27, 2022 - 04:44 PM (IST)

ਕੀਵ (ਵਾਰਤਾ)— ਯੂਕ੍ਰੇਨ ਨੇ ਰੂਸ ਦੇ ਨਾਲ ਪਰਮਾਣੂੰ ਸੁਰੱਖਿਆ ਸੰਬੰਧਤ ਆਪਣੇ ਦੋ ਸਮਝੌਤੇ ਖ਼ਤਮ ਕਰ ਦਿੱਤੇ ਹਨ। ਯੂਕ੍ਰੇਨ ਦੇ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲਾ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਨੇ ਰੂਸ ਨਾਲ ਪਰਮਾਣੂੰ ਸੁਰੱਖਿਆ ਸੰਬੰਧਤ ਕੁਝ ਸਮਝੌਤੇ ਖ਼ਤਮ ਕਰ ਲਏ ਹਨ। ਪਹਿਲਾ ਸਮਝੌਤਾ ਯੂਕ੍ਰੇਨ ਦੇ ਵਾਤਾਵਰਣ ਸੁਰੱਖਿਆ ਅਤੇ ਪਰਮਾਣੂੰ ਸੁਰੱਖਿਆ ਮੰਤਰਾਲਾ ਅਤੇ ਪਰਮਾਣੂੰ ਅਤੇ ਰੇਡੀਏਸ਼ਨ ਸੁਰੱਖਿਆ ਲਈ ਰੂਸ ਦੀ ਸੰਘੀ ਨਿਰੀਖਣ ਵਿਚਕਾਰ 19 ਸਤੰਬਰ 1996 ਨੂੰ ਵਿਏਨਾ ’ਚ ਹੋਈ ਸੀ। ਉਥੇ ਹੀ ਦੂਜਾ ਸਮਝੌਤਾ 14 ਅਗਸਤ 2022 ਨੂੰ ਰੂਸ ’ਚ ਯੂਕ੍ਰੇਨ ਦੇ ਰਾਜ ਨਿਊਕਲੀਅਰ ਰੈਗੂਲੇਟਰੀ ਇੰਸਪੈਕਟੋਰੇਟ ਅਤੇ ਰੂਸ ਦੇ ਸੰਘੀ ਨਿਰੀਖਣ ਵਿਚਾਲੇ ਸ਼ਾਂਤੀਪੂਰਨ ਉਦੇਸ਼ ਲਈ ਪਰਮਾਣੂੰ ਊਰਜਾ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਰੇਗੂਲੇਸ਼ਨ ਦੇ ਖੇਤਰ ’ਚ ਸੂਚਨਾ ਅਤੇ ਸਹਿਯੋਗ ਦੇ ਆਦਾਨ-ਪ੍ਰਦਾਨ ’ਤੇ ਹੋਈ ਸੀ।