ਯੂਕਰੇਨ ਦੇ ਰਾਸ਼ਟਰਪਤੀ ਨੇ ਵਧਦੇ ਤਣਾਅ ਦੇ ਵਿਚਕਾਰ ਪੁਤਿਨ ਨੂੰ ਗੱਲਬਾਤ ਦਾ ਦਿੱਤਾ ਪ੍ਰਸਤਾਵ
Sunday, Feb 20, 2022 - 03:45 PM (IST)
ਮਾਸਕੋ (ਭਾਸ਼ਾ): ਵਧਦੇ ਤਣਾਅ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਸ਼ਨੀਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਬੈਠਕ ਕਰਕੇ ਸੰਕਟ ਦਾ ਹੱਲ ਕੱਢਣ ਦਾ ਪ੍ਰਸਤਾਵ ਦਿੱਤਾ। ਜ਼ੇਲੈਂਸਕੀ ਨੇ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਰੂਸ ਦੇ ਰਾਸ਼ਟਰਪਤੀ ਕੀ ਚਾਹੁੰਦੇ ਹਨ। ਇਸੇ ਲਈ ਮੈਂ ਉਨ੍ਹਾਂ ਨੂੰ ਮੁਲਾਕਾਤ ਦਾ ਪ੍ਰਸਤਾਵ ਦਿੰਦਾ ਹਾਂ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਗੱਲਬਾਤ ਲਈ ਸਥਾਨ ਦੀ ਚੋਣ ਕਰ ਸਕਦਾ ਹੈ। ਜ਼ੇਲੈਂਸਕੀ ਨੇ ਸੁਰੱਖਿਆ ਸੰਮੇਲਨ ਤੋਂ ਵੱਖ ਅਮਰੀਕਾ ਦੀ ਉਪਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ।
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸੰਕਟ ਦੇ ਸ਼ਾਂਤੀਪੂਰਣ ਹੱਲ ਲਈ ਯੂਕਰੇਨੀ ਸਿਰਫ਼ ਕੂਟਨੀਤੀ ਦੇ ਰਾਹ 'ਤੇ ਚੱਲਦਾ ਰਹੇਗਾ। ਜ਼ੇਲੈਂਸਕੀ ਦੇ ਇਸ ਪ੍ਰਸਤਾਵ 'ਤੇ ਰੂਸ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਜ਼ੇਲੈਂਸਕੀ ਨੇ ਇਹ ਪ੍ਰਸਤਾਵ ਅਜਿਹੇ ਸਮੇਂ ਵਿਚ ਦਿੱਤਾ ਹੈ, ਜਦੋਂ ਪੂਰਬੀ ਯੂਕਰੇਨ ਵਿਚ ਵੱਖਵਾਦੀ ਨੇਤਾਵਾਂ ਨੇ ਖੇਤਰ ਵਿਚ ਹਿੰਸਾ ਵਧਣ ਅਤੇ ਇਸ ਦੀ ਆੜ ਵਿਚ ਰੂਸ ਦੇ ਹਮਲਾ ਕਰਨ ਸਬੰਧੀ ਪੱਛਮੀ ਦੇਸ਼ਾਂ ਦੇ ਖਦਸ਼ੇ ਵਿਚਕਾਰ ਸ਼ਨੀਵਾਰ ਨੂੰ ਪੂਰਨ ਮਿਲਟਰੀ ਲਾਮਬੰਦੀ ਦਾ ਆਦੇਸ਼ ਦਿੱਤਾ। ਅਗਲੇ ਕੁਝ ਦਿਨਾਂ ਵਿੱਚ ਯੁੱਧ ਹੋਣ ਦੇ ਖਦਸ਼ੇ ਵਿਚਕਾਰ ਜਰਮਨੀ ਅਤੇ ਆਸਟ੍ਰੀਆ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਜਰਮਨ ਹਵਾਬਾਜ਼ੀ ਕੰਪਨੀ ਲੁਫਥਾਂਸਾ ਨੇ ਰਾਜਧਾਨੀ, ਕੀਵ ਅਤੇ ਓਡੇਸਾ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਵੈਕਸੀਨ ਵਿਰੋਧੀ ਮੁਜ਼ਾਹਰੇ ਦੇ ਅਹਿਮ ਆਗੂ ਪੈਟ ਕਿੰਗ ਗ੍ਰਿਫ਼ਤਾਰ, ਜਗਮੀਤ ਸਿੰਘ ਖ਼ਿਲਾਫ਼ ਬੋਲੇ ਸਨ ਇਤਰਾਜ਼ਯੋਗ ਬੋਲ
ਇਸ ਵਿਚਕਾਰ ਪੂਰਬੀ ਯੂਕਰੇਨ ਵਿੱਚ ਯੁਕਰੇਨੀ ਸੈਨਾ ਦੇ ਅਧਿਕਾਰੀਆਂ 'ਤੇ ਗੋਲਬਾਰੀ ਕੀਤੀ ਗਈ। ਅਧਿਕਾਰੀਆਂ ਨੇ ਗੋਲਬਾਰੀ ਤੋਂ ਬਚਣ ਲਈ ਖੇਤਰ ਵਿਚ ਬੰਬਰੋਧੀ ਆਸਰਾ ਸਥਾਨ ਵਿਚ ਸ਼ਰਨ ਲਈ। ਖੇਤਰ ਦੇ ਦੌਰੇ 'ਤੇ ਗਏ 'ਐਸੋਸੀਏਟ ਪ੍ਰੈਸ' ਦੇ ਇੱਕ ਪੱਤਰਕਾਰ ਨੇ ਇਹ ਜਾਣਕਾਰੀ ਦਿੱਤੀ। ਦੋਨੇਤਸਕ ਖੇਤਰ ਵਿੱਚ ਰੂਸ ਦੇ ਸਮਰਥਕ ਵੱਖਵਾਦੀ ਸਰਕਾਰ ਦੇ ਪ੍ਰਮੁੱਖ ਡੇਨਿਸ ਪੁਸ਼ਿਲਿਨ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਪੂਰਨ ਮਿਲਟਰੀ ਲਾਮਬੰਦੀ ਦੀ ਘੋਸ਼ਣਾ ਕੀਤੀ ਅਤੇ ਰਿਜਰਵ ਬਲ ਦੇ ਮੈਂਬਰਾਂ ਨੂੰ ਫੌਜ ਭਰਤੀ ਦਫਤਰ ਵਿੱਚ ਪਹੁੰਚਣ ਦੀ ਬੇਨਤੀ ਕੀਤੀ। ਲੁਹਾਸਕ ਵਿੱਚ ਇੱਕ ਹੋਰ ਵੱਖਵਾਦੀ ਨੇਤਾ ਲਿਯੋਨਿਦ ਪੇਸੇਚਨਿਕ ਨੇ ਵੀ ਅਜਿਹਾ ਐਲਾਨ ਕੀਤਾ ਹੈ। ਪੁਸ਼ਿਲਿਨ ਨੇ ਯੂਕਰੇਨ ਦੀ ਫ਼ੌਜ ਤੋਂ ਹਮਲੇ ਦੇ ਅਚਾਨਕ ਖਤਰੇ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਯੂਕਰੇਨ ਦੇ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਕੀਤੀ ਅਪੀਲ
ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਯੂਕਰੇਨ ਦੀ ਸਰਕਾਰ ਦੇ ਕਬਜੇ ਵਾਲੇ ਹਿੱਸੇ ਤੋਂ ਦਾਗੇ ਗਏ ਦੋ ਗੋਲੇ ਸਰਹੱਦ ਪਾਰ ਡਿੱਗੇ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤ੍ਰੋ ਕੁਲੇਬਾ ਦਾਅਵੇ ਨੇ ਇਸ ਨੂੰ ''ਇੱਕ ਫਰਜ਼ੀ ਬਿਆਨ'' ਦੱਸਦਿਆਂ ਖਾਰਜ ਕਰ ਦਿੱਤਾ ਸੀ।ਅਜਿਹਾ ਅਨੁਮਾਨ ਹੈ ਕਿ ਰੂਸ ਨੇ ਯੂਕਰੇਨ ਨਾਲ ਲੱਗਦੀ ਸੀਮਾ 'ਤੇ 1,50,000 ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ। ਯੂਕਰੇਨ ਦੀ ਸੈਨਾ ਨੇ ਕਿਹਾ ਕਿ ਦੋਨੇਤਸਕ ਖੇਤਰ ਦੀ ਸਰਕਾਰ ਦੇ ਕਬਜੇ ਵਾਲੇ ਹਿੱਸੇ ਵਿਚ ਸ਼ਨੀਵਾਰ ਨੂੰ ਗੋਲਾਬਾਰੀ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਅਤੇ ਵੱਖਵਾਦੀ ਬਲ ਜਵਾਬੀ ਕਾਰਵਾਈ ਦੀ ਕੋਸ਼ਿਸ਼ ਵਿੱਚ ਰਿਹਾਇਸ਼ੀ ਖੇਤਰਾਂ ਵਿੱਚ ਤੋਪਖਾਨੇ ਲਗਾ ਰਹੇ ਹਨ। ਦੋਨੇਸਤਕ ਅਤੇ ਲੁਹਾਂਸਕ ਵਿੱਚ ਵੱਖਵਾਦੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਗੁਆਂਢੀ ਰੂਸ ਭੇਜਣ ਦੀ ਘੋਸ਼ਣਾ ਕੀਤੀ ਸੀ। ਇਨ ਕੋਸ਼ਿਸ਼ਾਂ ਦੇ ਤੁਰੰਤ ਬਾਅਦ ਵਿੱਚ ਵਿਦ੍ਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਕਈ ਧਮਾਕੇ ਹੋਏ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੂਕਰੇਨ ਅਤੇ ਉਸ ਦੀ ਰਾਜਧਾਨੀ ਕੀਵ 'ਤੇ ਹਮਲਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚਕਾਰ ਰੂਸ ਨੇ ਸ਼ਨੀਵਾਰ ਨੂੰ ਵੱਡੇ ਪੱਧਰ 'ਤੇ ਪ੍ਰਮਾਣੂ ਅਭਿਆਸ ਕੀਤੇ। ਪੁਤਿਨ ਨੇ ਪੱਛਮੀ ਦੇਸ਼ਾਂ ਤੋਂ ਖ਼ਤਰੇ ਦੇ ਮੱਦੇਨਜ਼ਰ ਰੂਸ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਬਾਈਡੇਨ ਨੇ ਫਿਰ ਤੋਂ ਚਿਤਾਵਨੀ ਦਿੱਤੀ ਸੀ ਕਿ ਯੂਕਰੇਨ 'ਤੇ ਹਮਲਾ ਕਰਨ ਦੀ ਸਥਿਤੀ ਵਿੱਚ ਰੂਸ ਖ਼ਿਲਾਫ਼ ਸਖ਼ਤ ਆਰਥਿਕ ਅਤੇ ਡਿਪਲੋਮੈਟਿਕ ਪਾਬੰਦੀਆਂ ਲਗਾਈਆਂ ਜਾਣਗੀਆਂ। ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਸੀ ਕਿ ਯੂਕਰੇਨ ਸੀਮਾ ਨੇੜੇ ਤਾਇਨਾਤ ਸੁਰੱਖਿਆ ਬਲਾਂ ਦੇ ਅਨੁਮਾਨਿਤ ਤੌਰ 'ਤੇ 40 ਤੋਂ 50 ਪ੍ਰਤੀਸ਼ਤ ਜਵਾਨ ਸਰਹੱਦ ਨੇੜੇ ਹਮਲੇ ਦੀ ਸਥਿਤੀ ਵਿੱਚ ਹਨ।