ਯੂਕ੍ਰੇਨ ਦੀ ਖੁਫੀਆ ਸੇਵਾ ਦੇ ਪ੍ਰਮੁੱਖ ਦਾ ਦਾਅਵਾ, ਪੁਤਿਨ ਕੋਲ ਬਚਿਆ ਹੈ 2 ਵਰ੍ਹਿਆਂ ਤੋਂ ਵੀ ਘੱਟ ਸਮਾਂ
Wednesday, Jun 29, 2022 - 11:36 AM (IST)
ਕੀਵ (ਅਨਸ)- 69 ਸਾਲਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਜਿਊਣ ਲਈ 2 ਸਾਲ ਵੀ ਘੱਟ ਦਾ ਸਮਾਂ ਹੈ, ਕਿਉਂਕਿ ਉਹ ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਤੋਂ ਪੁਤਿਨ ਬੀਮਾਰ ਹਨ। ਇਹ ਦਾਅਵਾ ਯੂਕ੍ਰੇਨ ਦੀ ਖੁਫੀਆ ਸੇਵਾ ਦੇ ਪ੍ਰਮੁੱਖ ਮੇਜਰ ਜਨਰਲ ਕਾਯਰਲੋ ਬੁਡਾਨੋਵ ਨੇ ਕੀਤਾ ਹੈ। ਬੁਡਾਨੋਵ ਨੇ ਕ੍ਰੈਮਲਿਨ ਵਿਚ ਘੁਸਪੈਠ ਕਰਨ ਵਾਲੇ ਯੂਕ੍ਰੇਨੀ ਜਾਸੂਸਾਂ ਨੂੰ ‘ਅੰਦਰ ਦੇ ਲੋਕਾਂ’ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਿਹਾ ਕਿ ਪੁਤਿਨ ਦੇ ਅੱਗੇ ਲੰਬਾ ਜੀਵਨ ਨਹੀਂ ਹੈ। ਬੁਡਾਨੋਵ ਦੇ ਦਾਅਵੇ ਦੇ ਕੁਝ ਠੋਸ ਆਧਾਰ ਵੀ ਹਨ।
ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਦੇ ਨਾਲ ਇਕ ਮੀਟਿੰਗ ਵਿਚ ਪੁਤਿਨ ਇਕ ਮੇਜ਼ ਨੂੰ ਘੁੱਟ ਕੇ ਫੜੀ ਦਿਖੇ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਮਹੀਨਿਆਂ ਤੋਂ ਭਿਆਨਕ ਅਫਵਾਹਾਂ ਦੀ ਵਿਸ਼ਾ ਬਣੀ ਹੋਈ ਹੈ। ਇੰਨਾ ਹੀ ਨਹੀਂ, ਇਸ ਮਹੀਨੇ ਦੀ ਸ਼ੁਰੂਆਤ ਵਿਚ ਰੂਸੀ ਫਿਲਮ ਨਿਰਮਾਤਾ ਨਿਕਿਤਾ ਮਿਖਾਲਕੋਵ ਨੂੰ ਪੁਰਸਕਾਰ ਪ੍ਰਦਾਨ ਕਰਨ ਦੇ ਪ੍ਰੋਗਰਾਮ ਵਿਚ ਭਾਸ਼ਣ ਦਿੰਦੇ ਹੋਏ ਰਾਸ਼ਟਰਪਤੀ ਦੀਆਂ ਲੱਤਾਂ ਲਚਕ ਖਾਂਦੀਆਂ ਦਿਖਾਈ ਦਿੱਤੀਆਂ ਸਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ’ਚ ਇੰਡੋ-ਕੈਨੇਡੀਅਨ ਗਿਰੋਹ
ਇਕ ਟੈਲੀਗ੍ਰਾਮ ਚੈਨਲ ਨੇ ਦੱਸਿਆ ਕਿ ਹਾਲ ਹੀ ਵਿਚ ਸਲਾਹਕਾਰਾਂ ਅਤੇ ਫੌਜੀ ਨੇਤਾਵਾਂ ਨਾਲ ਇਕ ਵੀਡੀਓ ਕਾਨਫਰੰਸ ਤੋਂ ਬਾਅਦ ਆਪਣੇ ਟੇਬਲ ਤੋਂ ਉਠਦੇ ਸਮੇਂ ਰੂਸੀ ਰਾਸ਼ਟਰਪਤੀ ਨੂੰ ਕਮਜ਼ੋਰੀ ਅਤੇ ਚੱਕਰ ਆਉਣਾ ਮਹਿਸੂਸ ਹੋਇਆ। ਪੁਤਿਨ ਦੀ ਖਰਾਬ ਮੁਦਰਾ ਅਤੇ ਸੁੱਜਿਆ ਚਿਹਰਾ ਤੇ ਗਰਦਨ ਉਨ੍ਹਾਂ ਦੀ ਸਿਹਤ ਸਬੰਧੀ ਚੰਗੇ ਸੰਕੇਤ ਨਹੀਂ ਦਿੰਦੇ ਹਨ। ਰੂਸ ਦੇ ਚੋਟੀ ਦੇ ਨੇਤਾ ਨੂੰ ਅਪ੍ਰੈਲ ਵਿਚ ਸਲਾਹ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਤਤਕਾਲ ਕੈਂਸਰ ਦੇ ਆਪ੍ਰੇਸ਼ਨ ਦੀ ਲੋੜ ਹੈ। ਇਕ ਜਾਣਕਾਰ ਦਾ ਕਹਿਣਾ ਹੈ ਕਿ ਪੁਤਿਨ ਪਾਰਕਿੰਸੰਸ ਅਤੇ ਸਕੀਜੋਫ੍ਰੈਨੀਆ ਤੋਂ ਵੀ ਪੀੜਤ ਹਨ। ਕ੍ਰੈਮਲਿਨ ਦੇ ਇਕ ਅੰਦਰੂਨੀ ਸੂਤਰ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਬੀਮਾਰ ਪੈਣ ਕਾਰਨ ਆਪਣੇ ਫੌਜੀ ਪ੍ਰਮੁੱਖਾਂ ਨਾਲ ਲੰਬੀ ਚਰਚਾ ਨਾ ਕਰਨ।
ਇਹ ਵੀ ਪੜ੍ਹੋ: OMG! ਢਿੱਡ ਦਰਦ ਮਗਰੋਂ ਟਾਇਲਟ ਗਈ ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਕਿਹਾ- ਮੈਨੂੰ ਲੱਗਾ...
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।