ਰਾਸ਼ਟਰਪਤੀ ਦੀ ਨਿੰਦਾ ਦੀ ਆਡੀਓ ਕਾਰਨ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

Friday, Jan 17, 2020 - 05:24 PM (IST)

ਰਾਸ਼ਟਰਪਤੀ ਦੀ ਨਿੰਦਾ ਦੀ ਆਡੀਓ ਕਾਰਨ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

ਕੀਵ- ਯੂਕਰੇਨ ਵਿਚ ਇਕ ਆਡੀਓ ਸਾਹਮਏ ਆਇਆ ਹੈ, ਜਿਸ ਵਿਚ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਕਥਿਤ ਤੌਰ 'ਤੇ ਰਾਸ਼ਟਰਪਤੀ ਵੋਲੋਦੋਮਿਰ ਜੇਲੇਂਸਕੀ ਦੀ ਆਰਥਿਕ ਮਾਮਲਿਆਂ ਦੀ ਸਮਝ ਦੀ ਨਿੰਦਾ ਕੀਤੀ ਹੈ। ਆਡੀਓ ਸਾਹਮਣੇ ਆਉਣ ਤੋਂ ਬਾਅਦ ਯੂਕਰੇਨ ਦੇ ਪ੍ਰਧਾਨ ਮੰਤਰੀ ਓਲੇਸਕੀ ਗੋਲਚਾਰੁਕ ਨੇ ਸ਼ੁੱਕਰਵਾਰ ਨੂੰ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ।

ਉਹਨਾਂ ਨੇ ਇਸ ਦੇ ਨਾਲ ਹੀ ਆਪਣੇ ਅਧਿਕਾਰਿਤ ਫੇਸਬੁੱਕ ਪੇਜ 'ਤੇ ਲਿਖਿਆ ਕਿ ਰਾਸ਼ਟਰਪਤੀ ਦੇ ਪ੍ਰਤੀ ਸਾਡੇ ਸਨਮਾਨ ਤੇ ਉਹਨਾਂ 'ਤੇ ਵਿਸ਼ਵਾਸ 'ਤੇ ਕਿਸੇ ਤਰ੍ਹਾਂ ਦੇ ਸ਼ੱਕ ਨੂੰ ਦੂਰ ਕਰਨ ਲਈ ਮੈਂ ਤਿਆਗ-ਪੱਤਰ ਲਿਖ ਕੇ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਹੈ। ਗੋਨਚਾਰੁਕ ਨੇ ਕਿਹਾ ਕਿ ਆਡੀਓ ਦੇ ਰਾਹੀਂ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਤੇ ਮੇਰੀ ਕੈਬਨਿਟ ਰਾਸ਼ਟਰਪਤੀ ਦਾ ਸਨਮਾਨ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਇਹ ਸੱਚ ਨਹੀਂ ਹੈ ਤੇ ਉਹਨਾਂ ਨੇ ਰਾਸ਼ਟਰਪਤੀ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦੇ ਲਈ ਅਹੁਦਾ ਸੰਭਾਲਿਆ ਸੀ। ਇਹ ਕਥਿਤ ਰਿਕਾਰਡਿੰਗ ਪਿਛਲੇ ਸਾਲ ਦਸੰਬਰ ਵਿਚ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਤੇ ਮੰਤਰੀਆਂ ਦੇ ਵਿਚਾਲੇ ਹੋਈ ਬੈਠਕ ਦੀ ਹੈ। 


author

Baljit Singh

Content Editor

Related News