ਰੂਸ ਦੇ ਏਅਰਬੇਸ 'ਤੇ ਯੂਕ੍ਰੇਨ ਨੇ ਕੀਤਾ ਡਰੋਨ ਹਮਲਾ, ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ

Sunday, Jun 01, 2025 - 06:00 PM (IST)

ਰੂਸ ਦੇ ਏਅਰਬੇਸ 'ਤੇ ਯੂਕ੍ਰੇਨ ਨੇ ਕੀਤਾ ਡਰੋਨ ਹਮਲਾ, ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ

ਇੰਟਰਨੈਸ਼ਨਲ ਡੈਸਕ- ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਯੂਕ੍ਰੇਨ ਨੇ ਰੂਸ ਦੋ ਮਹੱਤਵਪੂਰਨ ਰੂਸੀ ਹਵਾਈ ਅੱਡਿਆਂ, ਓਲੇਨਿਆ ਅਤੇ ਬੇਲਾਇਆ 'ਤੇ ਹਮਲਾ ਕੀਤਾ ਹੈ। ਯੂਕ੍ਰੇਨੀ ਫੌਜ ਨੇ ਇਸ ਹਮਲੇ ਵਿੱਚ ਡਰੋਨ ਦੀ ਵਰਤੋਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਰੂਸ-ਯੂਕ੍ਰੇਨ ਸਰਹੱਦ ਦੇ ਅੰਦਰ ਸਥਿਤ ਹੈ। ਯੂਕ੍ਰੇਨੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਹਮਲਾ ਯੂਕ੍ਰੇਨੀ ਫੌਜ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਸੀ। ਯੂਕ੍ਰੇਨ ਨੇ ਖਾਸ ਤੌਰ 'ਤੇ ਉਸ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ ਜਿਸਦੀ ਵਰਤੋਂ ਰੂਸ ਬੰਬਾਰੀ ਲਈ ਕਰ ਰਿਹਾ ਸੀ।

ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਰੂਸ ਅੰਦਰ ਕਈ ਹਵਾਈ ਅੱਡਿਆਂ 'ਤੇ ਡਰੋਨਾਂ ਨਾਲ ਹਮਲਾ ਕੀਤਾ ਹੈ, ਜਿਸ ਵਿੱਚ 40 ਤੋਂ ਵੱਧ ਰੂਸੀ ਬੰਬਾਰ ਤਬਾਹ ਹੋ ਗਏ ਹਨ, ਜਿਨ੍ਹਾਂ ਦੀ ਵਰਤੋਂ ਰੂਸ ਯੂਕ੍ਰੇਨ 'ਤੇ ਬੰਬਾਰੀ ਕਰਨ ਲਈ ਕਰ ਰਿਹਾ ਸੀ। ਯੂਕ੍ਰੇਨ ਦਾ ਕਹਿਣਾ ਹੈ ਕਿ ਇਹ ਉਹੀ ਜਹਾਜ਼ ਹਨ ਜੋ ਅਕਸਰ ਯੂਕ੍ਰੇਨ ਦੇ ਉੱਪਰੋਂ ਉੱਡਦੇ ਹਨ ਅਤੇ ਬੰਬ ਸੁੱਟਦੇ ਹਨ। ਯੂਕ੍ਰੇਨ ਦੀ ਸੁਰੱਖਿਆ ਸੇਵਾ (SBU) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਡਰੋਨ ਰੂਸੀ ਖੇਤਰ ਵਿੱਚ ਡੂੰਘਾਈ ਤੱਕ ਗਏ ਅਤੇ ਉਨ੍ਹਾਂ ਨੇ Tu-95, Tu-22 ਅਤੇ ਮਹਿੰਗੇ ਅਤੇ ਵਿਨਾਸ਼ਕਾਰੀ A-50 ਜਾਸੂਸੀ ਜਹਾਜ਼ ਵਰਗੇ ਵੱਡੇ ਬੰਬਾਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਹਮਲੇ ਦੀ ਅਜੇ ਤੱਕ ਰੂਸ ਜਾਂ ਹੋਰ ਦੇਸ਼ਾਂ ਦੁਆਰਾ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਜੇਕਰ ਇਹ ਸੱਚ ਹੈ, ਤਾਂ ਇਹ ਯੂਕ੍ਰੇੇਨ ਦਾ ਰੂਸੀ ਹਵਾਈ ਸ਼ਕਤੀ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਅਮਰੀਕਾ 'ਤੇ ਸ਼ੀਤਯੁੱਧ ਉਕਸਾਉਣ ਦਾ ਲਗਾਇਆ ਦੋਸ਼

ਇਹ ਜਹਾਜ਼ ਰੂਸ ਲਈ ਬਹੁਤ ਮਹੱਤਵਪੂਰਨ ਹਨ। ਉਦਾਹਰਣ ਵਜੋਂ Tu-95 1950 ਦੇ ਦਹਾਕੇ ਦਾ ਇੱਕ ਪੁਰਾਣਾ ਜਹਾਜ਼ ਹੈ, ਪਰ ਇਹ ਅਜੇ ਵੀ ਕਈ ਕਰੂਜ਼ ਮਿਜ਼ਾਈਲਾਂ ਲਿਜਾਣ ਦੇ ਸਮਰੱਥ ਹੈ ਜੋ ਦੂਰ-ਦੁਰਾਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਸ ਵਿੱਚ ਜੈੱਟ ਇੰਜਣਾਂ ਦੀ ਬਜਾਏ ਵੱਡੇ ਘੁੰਮਦੇ ਪ੍ਰੋਪੈਲਰ ਹਨ ਅਤੇ ਇਹ ਲੰਬੀ ਦੂਰੀ ਤੈਅ ਕਰ ਸਕਦਾ ਹੈ। Tu-22 ਇੱਕ ਤੇਜ਼ ਰਫ਼ਤਾਰ ਜਹਾਜ਼ ਹੈ, ਜੋ ਖਾਸ ਤੌਰ 'ਤੇ ਮਿਜ਼ਾਈਲਾਂ ਲੈ ਜਾ ਸਕਦਾ ਹੈ। ਏ-50 ਇੱਕ ਵਿਨਾਸ਼ਕਾਰੀ ਅਤੇ ਮਹਿੰਗਾ ਜਾਸੂਸੀ ਜਹਾਜ਼ ਹੈ; ਰੂਸ ਕੋਲ ਇਨ੍ਹਾਂ ਵਿੱਚੋਂ ਲਗਭਗ 10 ਜੈੱਟ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ ਲਗਭਗ 350 ਮਿਲੀਅਨ ਡਾਲਰ ਹੈ। ਦੁਨੀਆ ਦਾ ਸਭ ਤੋਂ ਵੱਡਾ ਬੰਬਾਰ Tu-160, 1980 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ ਪਰ ਇਸਨੂੰ ਅਜੇ ਵੀ ਰੂਸੀ ਹਵਾਈ ਸੈਨਾ ਦਾ ਸਭ ਤੋਂ ਖਤਰਨਾਕ ਜਹਾਜ਼ ਮੰਨਿਆ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News