UAE ''ਤੇ ਹੋਏ ਡਰੋਨ ਅਟੈਕ ''ਚ 3 ਭਾਰਤੀ ਜ਼ਖ਼ਮੀ ! ਭਾਰਤ ਨੇ ਹਮਲੇ ਨੂੰ ਦੱਸਿਆ Unacceptable

Tuesday, May 05, 2026 - 12:37 PM (IST)

UAE ''ਤੇ ਹੋਏ ਡਰੋਨ ਅਟੈਕ ''ਚ 3 ਭਾਰਤੀ ਜ਼ਖ਼ਮੀ ! ਭਾਰਤ ਨੇ ਹਮਲੇ ਨੂੰ ਦੱਸਿਆ Unacceptable

ਨਵੀਂ ਦਿੱਲੀ- ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਬੰਦਰਗਾਹ ਸ਼ਹਿਰ ਫੁਜੈਰਾਹ 'ਚ ਹੋਏ ਡਰੋਨ ਹਮਲੇ 'ਚ ਤਿੰਨ ਭਾਰਤੀ ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਨੂੰ ਨਾ-ਮਨਜ਼ੂਰ ਕਰਾਰ ਦਿੱਤਾ ਹੈ। ਭਾਰਤ ਨੇ ਬੇਗੁਨਾਹ ਨਾਗਰਿਕਾਂ ਅਤੇ ਸਿਵਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਇਨ੍ਹਾਂ ਹਿੰਸਕ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਫੁਜੈਰਾਹ ਦੇ ਇੱਕ ਪ੍ਰਮੁੱਖ ਤੇਲ ਉਦਯੋਗ ਖੇਤਰ ਵਿੱਚ ਇਕ ਡਰੋਨ ਹਮਲਾ ਹੋਇਆ ਸੀ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਤੇ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ। ਸੰਯੁਕਤ ਅਰਬ ਅਮੀਰਾਤ ਨੇ ਇਸ ਹਮਲੇ ਲਈ ਸਿੱਧੇ ਤੌਰ 'ਤੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। UAE ਦੇ ਰੱਖਿਆ ਮੰਤਰਾਲੇ ਅਨੁਸਾਰ, ਉਨ੍ਹਾਂ ਨੇ ਇਰਾਨ ਵੱਲੋਂ ਦਾਗੀਆਂ ਗਈਆਂ 12 ਬੈਲਿਸਟਿਕ ਮਿਜ਼ਾਈਲਾਂ, 3 ਕਰੂਜ਼ ਮਿਜ਼ਾਈਲਾਂ ਅਤੇ 4 ਡਰੋਨਾਂ ਨੂੰ ਰੋਕਿਆ ਹੈ।

PunjabKesariਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਹਿੰਸਾ ਨੂੰ ਤੁਰੰਤ ਰੋਕਣ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਸਟ੍ਰੇਟ ਆਫ ਹੋਰਮੁਜ਼ ਰਾਹੀਂ ਬੇਰੋਕ ਸਮੁੰਦਰੀ ਆਵਾਜਾਈ ਅਤੇ ਵਪਾਰ ਦੀ ਅਪੀਲ ਕਰਦੇ ਹਾਂ।"

ਸਟ੍ਰੇਟ ਆਫ ਹੋਰਮੁਜ਼, ਜਿੱਥੋਂ ਦੁਨੀਆ ਦੇ ਤੇਲ ਅਤੇ ਗੈਸ ਵਪਾਰ ਦਾ ਲਗਭਗ 20 ਫ਼ੀਸਦੀ ਹਿੱਸਾ ਗੁਜ਼ਰਦਾ ਹੈ, 'ਤੇ ਅਮਰੀਕਾ-ਇਰਾਨ ਵਿਚਕਾਰ ਤਣਾਅ ਮਗਰੋਂ ਨਾਕਾਬੰਦੀ ਕਾਰਨ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਤੇ ਕਈ ਦੇਸ਼ਾਂ ਵਿੱਚ ਊਰਜਾ ਸੰਕਟ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ। 

ਭਾਰਤ ਨੇ ਦੁਹਰਾਇਆ ਹੈ ਕਿ ਉਹ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ। ਭਾਰਤ ਨੇ ਕਿਹਾ ਹੈ ਕਿ ਉਹ ਮੁੱਦਿਆਂ ਦੇ ਸ਼ਾਂਤਮਈ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ- ਰੂਸ ਤੇ ਯੂਕ੍ਰੇਨ ਵਿਚਾਲੇ ਹੋ ਗਈ ਜੰਗਬੰਦੀ ! Victory Day ਮੌਕੇ ਕੀਤਾ ਗਿਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News