ਯੂਕ੍ਰੇਨ ਸੰਕਟ : ਬ੍ਰਿਟੇਨ ਨੇ ਰੂਸ ਦੇ 386 ਸੰਸਦ ਮੈਂਬਰਾਂ ''ਤੇ ਲਾਈਆਂ ਪਾਬੰਦੀਆਂ
Saturday, Mar 12, 2022 - 02:12 AM (IST)
ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਦੇ 386 ਮੈਂਬਰਾਂ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਡਿਊਮਾ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਰੂਸ ਵੱਲੋਂ ਯੂਕ੍ਰੇਨ ਦੇ ਲੁਹਾਂਸਕ ਅਤੇ ਦੋਨੇਸਤਕ ਸੂਬਿਆਂ ਨੂੰ ਸੁਤੰਤਰ ਗਣਰਾਜ ਦੇ ਰੂਪ 'ਚ ਮਾਨਤਾ ਦੇਣ 'ਚ ਅਹਿਮ ਭੂਮਿਕਾ ਨਿਭਾਈ ਸੀ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਸ਼ੁੱਕਰਵਾਰ ਨੂੰ ਇਨ੍ਹਾਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਤਹਿਤ ਰੂਸੀ ਸੰਸਦ ਮੈਂਬਰਾਂ ਨੂੰ ਬ੍ਰਿਟੇਨ ਦੀ ਯਾਤਰਾ ਕਰਨ, ਬ੍ਰਿਟੇਨ 'ਚ ਆਪਣੀ ਜਾਇਦਾਦ ਦੀ ਵਰਤੋਂ ਕਰਨ ਅਤੇ ਕਾਰੋਬਾਰ ਕਰਨ ਦੀ ਮਨਾਹੀ ਹੋਵੇਗੀ।
ਇਹ ਵੀ ਪੜ੍ਹੋ : LAC 'ਤੇ ਭਾਰਤ ਨੂੰ ਜ਼ਰੂਰੀ ਉਪਕਰਣਾਂ ਦੀ ਮਦਦ ਕਰਦਾ ਰਹੇਗਾ ਅਮਰੀਕਾ : ਅਮਰੀਕੀ ਐਡਮਿਰਲ
ਪਾਬੰਦੀਆਂ ਦੀ ਇਹ ਨਵੀਂ ਲੜੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨੇੜਲੇ ਲੋਕਾਂ 'ਤੇ ਕਾਰਵਾਈ ਤੋਂ ਬਾਅਦ ਐਲਾਨ ਕੀਤੀ ਗਈ ਹੈ, ਜਿਸ 'ਚ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬ੍ਰਾਮੋਵਿਚ ਵੀ ਸ਼ਾਮਲ ਹਨ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ ਕਿ ਅਸੀਂ ਯੂਕ੍ਰੇਨ 'ਤੇ ਪੁਤਿਨ ਦੇ ਗੈਰ-ਕਾਨੂੰਨੀ ਹਮਲੇ 'ਚ ਸ਼ਾਮਲ ਲੋਕਾਂ ਅਤੇ ਇਸ ਜੰਗ ਦਾ ਸਮਰਥਨ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ।
ਇਹ ਵੀ ਪੜ੍ਹੋ : ਤੁਰਕੀ ਨੇ ਕੀਵ 'ਚ ਸਥਿਤ ਆਪਣਾ ਦੂਤਘਰ ਕੀਤਾ ਖਾਲੀ
ਅਸੀਂ ਰੂਸ 'ਤੇ ਦਬਾਅ ਬਣਾਉਣਾ ਨਹੀਂ ਛੱਡਾਂਗੇ ਅਤੇ ਪਾਬੰਦੀਆਂ ਰਾਹੀਂ ਰੂਸੀ ਅਰਥਵਿਵਸਥਾ 'ਤੇ ਸ਼ਿੰਕਜਾ ਕੱਸਣਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਬ੍ਰਿਟੇਨ ਅਤੇ ਉਸ ਦੇ ਸਹਿਯੋਗੀ ਦੇਸ਼ ਯੂਕ੍ਰੇਨ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਬ੍ਰਿਟੇਨ ਰੂਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਕਰਨ ਲਈ ਮਨੁੱਖੀ ਸਹਾਇਤਾ, ਰੱਖਿਆਤਮਕ ਹਥਿਆਰਾਂ ਅਤੇ ਕੂਟਨੀਤਕ ਕੰਮਾਂ ਨਾਲ ਯੂਕ੍ਰੇਨ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ : ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ