ਯੂਕਰੇਨ ਦੇ ਹਮਲੇ ''ਚ ਰੂਸ ਦੇ ਕਬਜ਼ੇ ਵਾਲੇ ਡੋਨੇਤਸਕ ਖੇਤਰ ''ਚ ਦੋ ਲੋਕਾਂ ਦੀ ਮੌਤ

Sunday, Jul 21, 2024 - 11:32 PM (IST)

ਕੀਵ : ਰੂਸ ਤੇ ਯੂਕਰੇਨ ਨੇ ਇਕ ਦੂਜੇ ਦੇ ਖਿਲਾਫ ਐਤਵਾਰ ਨੂੰ ਡਰੋਨ, ਮਿਜ਼ਾਇਲ ਤੇ ਗੋਲੀਬਾਰੀ ਕੀਤੀ ਹੈ। ਰੂਸੀ ਸਰਕਾਰੀ ਮੀਡੀਆ ਨੇ ਦੱਸਿਆ ਕਿ ਰੂਸ ਦੇ ਕਬਜ਼ੇ ਵਾਲੇ ਡੋਨੇਤਸਕ ਖੇਤਰ ਵਿਚ ਯੂਕਰੇਨ ਦੇ ਹਮਲੇ ਵਿਚ ਘਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਰੂਸੀ ਹਮਲਿਆਂ ਵਿਚ ਘੱਟ ਤੋਂ ਘੱਟ ਪੰਜ ਲੋਕ ਜ਼ਖਮੀ ਹੋਏ ਹਨ।

ਰੂਸ ਨੇ ਕਿਹਾ ਹੈ ਕਿ ਉਸ ਨੇ ਪੂਰਬ ਦਿਸ਼ਾ ਵਿਚ ਦੋ ਮੋਹਰੀ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ, ਇਕ ਖਾਰਕੀਵ ਇਲਾਕੇ ਵਿਚ ਹੈ ਤੇ ਦੂਜਾ ਲੁਹਾਂਸਕ ਵਿਚ। ਰੂਸੀ ਸਰਕਾਰੀ ਨਿਊਜ਼ ਏਜੰਸੀ ਰਿਆ ਨੋਵੋਸਤੀ ਨੇ ਦੱਸਿਆ ਕਿ ਡੋਨੇਤਸਕ ਖੇਤਰ ਦੇ ਰੂਸੀ ਕਬਜ਼ੇ ਵਾਲੇ ਇਲਾਕਿਆਂ ਵਿਚ ਯੂਕਰੇਨ ਦੀ ਗੋਲੀਬਾਰੀ ਵਿਚ ਹੋਲਿਰਵਕਾ ਪਿੰਡ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਐਤਵਾਰ ਸਵੇਰੇ ਦੱਸਿਆ ਕਿ ਦੱਖਣੀ ਯੂਕਰੇਨ ਦੇ ਕਬਜ਼ੇ ਵਾਲੇ ਖੇਰਸਾਨ ਖੇਤਰ ਵਿਚ ਰੂਸੀ ਡਰੋਨ ਹਮਲਿਆਂ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਦੇਸ਼ ਦੇ ਉੱਤਰ ਪੂਰਬ ਵਿਚ ਖਾਰਕੀਵ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਗੋਲੇ ਦੀ ਲਪੇਟ ਵਿਚ ਆਉਣ ਕਾਰਨ ਦੋ ਲੋਕ ਜ਼ਖਮੀ ਹੋਏ ਹਨ।

ਹਵਾਈ ਫੌਜ ਕਮਾਂਡਰ ਮਾਏਕੋਲਾ ਓਲੇਸ਼ੁਕ ਮੁਤਾਬਕ ਐਤਵਾਰ ਦੀ ਰਾਤ ਯੂਕਰੇਨ ਦੀ ਹਵਾਈ ਰੱਖਿਆ ਨੇ ਰੂਸ ਵੱਲੋਂ ਦਾਗੇ 39 ਡਰੋਨਾਂ ਵਿਚੋਂ 35 ਨੂੰ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਰੂਸ ਨੇ ਤਿੰਨ ਬੈਲਿਸਟਿਕ ਮਿਜ਼ਾਇਲਾਂ ਤੇ ਦੋ ਗਾਈਡਡ ਏਅਰ ਮਿਜ਼ਾਇਲ ਦਾਗੇ, ਜੋ ਆਪਣੇ ਟੀਚੇ ਤਕ ਨਹੀਂ ਪਹੁੰਚ ਸਕੇ। ਰੂਸ ਦੇ ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਫੌਜੀਆਂ ਨੇ ਦੋ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ। ਖਾਰਕੀਵ ਖੇਤਰ ਵਿਚ ਪਿਸ਼ਚਾਨੇ ਨਿਜਨੇ ਤੇ ਲੁਹਾਂਸਕ ਖੇਤਰ ਵਿਚ ਏਂਦ੍ਰਿਵਕਾ। ਯੂਕਰੇਨ ਨੇ ਇਸ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤ ਦੇ ਸਮੇਂ ਦੇਸ਼ ਦੇ ਬੇਲਗੋਰੋਦ ਖੇਤਰ ਤੇ ਕਾਲਾ ਸਾਗਰ ਦੇ ਉੱਪਰ ਅੱਠ ਡਰੋਨ ਢੇਰ ਕੀਤੇ।
ਰੂਸ ਵੱਲੋਂ ਨਿਯੁਕਤ ਖੇਰਸਾਨ ਦੇ ਗਵਰਨਰ ਵਲਾਦੀਮੀਰ ਸਾਲਦੋ ਨੇ ਕਿਹਾ ਕਿ ਰੂਸੀ ਹਵਾਈ ਰੱਖਿਆ ਨੇ ਰੂਸੀ ਕਬਜ਼ੇ ਵਾਲੇ ਕ੍ਰੀਮੀਆ ਵੱਲ ਜਾ ਰਹੀਆਂ ਦੋ ਲੰਬੀ ਦੂਰੀ ਵਾਲੀਆਂ ਏਟੀਏਸੀਐੱਮਐੱਸ ਮਿਜ਼ਾਇਲਾਂ ਨੂੰ ਖੇਰਸਾਨ ਖੇਤਰ ਵਿਚ ਢੇਰ ਕੀਤਾ ਹੈ।


Baljit Singh

Content Editor

Related News