ਯੂਕ੍ਰੇਨ ਦੇ ਰੇਲਵੇ ਸਟੇਸ਼ਨ 'ਤੇ ਹੋਏ ਹਮਲੇ 'ਚ 52 ਲੋਕਾਂ ਦੀ ਮੌਤ, ਜ਼ੇਲੇਂਸਕੀ ਨੇ ਦੁਨੀਆ ਨੂੰ ਤੋਂ ਕੀਤੀ ਇਹ ਮੰਗ

04/09/2022 4:46:03 PM

ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਭੀੜ-ਭੜੱਕੇ ਵਾਲੇ ਰੇਲਵੇ ਸਟੇਸ਼ਨ ‘ਤੇ ਰੂਸੀ ਫੌਜ ਵੱਲੋਂ ਮਿਜ਼ਾਈਲਾਂ ਦਾਗੀਆਂ ਜਾਣ ‘ਤੇ ਦੁਨੀਆ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਯੁੱਧਗ੍ਰਸਤ ਪੂਰਬੀ ਯੂਕ੍ਰੇਨ ਦੇ ਡੋਨਬਾਸ ਖੇਤਰ 'ਚ ਇਕ ਰੇਲਵੇ ਸਟੇਸ਼ਨ 'ਤੇ ਮੌਜੂਦ ਭੀੜ 'ਤੇ ਹੋਏ ਹਮਲੇ 'ਚ ਘੱਟੋ-ਘੱਟ 52 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਉੱਥੇ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਜ਼ੇਲੇਂਸਕੀ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਸੰਬੋਧਨ 'ਚ ਕਿਹਾ ਕਿ ਕ੍ਰਾਮੇਟੋਰਸਕ ਸਟੇਸ਼ਨ 'ਤੇ ਹਮਲਾ ਇਕ ਹੋਰ ਯੁੱਧ ਅਪਰਾਧ ਹੈ, ਜਿੱਥੇ 4,000 ਲੋਕ ਇਕੱਠੇ ਹੋਏ ਸਨ। ਰੇਲਵੇ ਸਟੇਸ਼ਨ 'ਤੇ ਮਿਜ਼ਾਈਲ ਹਮਲੇ 'ਚ ਮਾਰੇ ਗਏ ਲੋਕਾਂ 'ਚ ਬੱਚੇ ਵੀ ਸ਼ਾਮਲ ਹਨ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਸ ਹਮਲੇ ਤੋਂ ਵਿਸ਼ਵ ਨੇਤਾ ਹੈਰਾਨ ਹਨ। 

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀਆਂ ਦਾ ਕਾਰਾ, ਵਿਆਹ ਸਮਾਗਮ 'ਚ 2 ਵਿਅਕਤੀਆਂ ਨੂੰ ਚਾਕੂਆਂ ਨਾਲ ਵਿੰਨ੍ਹਿਆ

ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਸਟੇਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਲਗਭਗ 4,000 ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਜ਼ੇਲੇਂਸਕੀ ਨੇ ਕਿਹਾ, ''ਬੁਚਾ ਵਿਖੇ ਕਤਲੇਆਮ, ਕਈ ਹੋਰ ਰੂਸੀ ਜੰਗੀ ਅਪਰਾਧਾਂ ਵਾਂਗ ਹੀ ਕ੍ਰਾਮੇਟੋਰਸਕ 'ਤੇ ਮਿਜ਼ਾਈਲ ਹਮਲੇ ਨੂੰ ਵੀ ਟ੍ਰਿਬਿਊਨਲ ਦੇ ਦੋਸ਼ਾਂ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।'' ਉਥੇ ਹੀ ਰੂਸੀ ਰੱਖਿਆ ਮੰਤਰਾਲਾ ਨੇ ਸਟੇਸ਼ਨ 'ਤੇ ਹਮਲੇ ਤੋਂ ਇਨਕਾਰ ਕੀਤਾ ਹੈ, ਪਰ ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਰੂਸੀ ਸੈਨਿਕਾਂ ਨੇ ਜਾਣਬੁੱਝ ਕੇ ਉਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ, ਜਿੱਥੇ ਨਾਗਰਿਕ ਇਕੱਠੇ ਹੋਏ ਸਨ। ਰੂਸ ਨੇ ਇਸ ਘਟਨਾ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਟੇਸ਼ਨ 'ਤੇ ਹਮਲਾ ਕਰਨ ਲਈ ਜਿਸ ਕਿਸਮ ਦੀ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਹੈ, ਉਹ ਅਜਿਹੀ ਮਿਜ਼ਾਈਲ ਦੀ ਵਰਤੋਂ ਨਹੀਂ ਕਰਦਾ ਹੈ।ਰੂਸ ਦੀ ਇਸ ਦਲੀਲ ਨੂੰ ਹਾਲਾਂਕਿ ਮਾਹਿਰਾਂ ਨੇ ਰੱਦ ਕਰ ਦਿੱਤਾ ਹੈ। ਸ਼ੁੱਕਰਵਾਰ ਰਾਤ ਆਪਣੇ ਵੀਡੀਓ ਸੰਬੋਧਨ 'ਚ ਜ਼ੇਲੇਂਸਕੀ ਨੇ ਯੂਕ੍ਰੇਨ ਦੇ ਲੋਕਾਂ ਨੂੰ ਕਿਹਾ, 'ਹਰ ਮਿੰਟ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸ ਨੇ ਕੀ ਕੀਤਾ, ਕਿਸ ਨੇ ਕੀ ਹੁਕਮ ਦਿੱਤਾ, ਮਿਜ਼ਾਈਲ ਕਿੱਥੋਂ ਆਈ, ਕਿਸ ਨੇ ਡਿਲੀਵਰ ਕੀਤਾ, ਕਿਸ ਨੇ ਹੁਕਮ ਦਿੱਤਾ ਅਤੇ ਇਸ ਹਮਲੇ 'ਤੇ ਸਮਝੌਤਾ ਕਿਵੇਂ ਹੋਇਆ।' 

ਇਹ ਵੀ ਪੜ੍ਹੋ: ਅੱਜ ਹੋਵੇਗਾ ਇਮਰਾਨ ਖਾਨ ਦੀ ਕਿਸਮਤ ਦਾ ਫ਼ੈਸਲਾ, ਨੈਸ਼ਨਲ ਅਸੈਂਬਲੀ ਦੇ ਸੈਸ਼ਨ 'ਚ ਨਹੀਂ ਹੋਏ ਹਾਜ਼ਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News