ਜਨਮਦਿਨ ’ਤੇ ਤੋਹਫੇ ਵਜੋਂ ਦਿੱਤਾ ਗ੍ਰਨੇਡ ਫਟਿਆ, ਯੂਕ੍ਰੇਨੀ ਫੌਜ ਦੇ ਮੇਜਰ ਦੀ ਮੌਤ

Wednesday, Nov 08, 2023 - 01:53 PM (IST)

ਜਨਮਦਿਨ ’ਤੇ ਤੋਹਫੇ ਵਜੋਂ ਦਿੱਤਾ ਗ੍ਰਨੇਡ ਫਟਿਆ, ਯੂਕ੍ਰੇਨੀ ਫੌਜ ਦੇ ਮੇਜਰ ਦੀ ਮੌਤ

ਕੀਵ, (ਏ. ਪੀ.)- ਯੂਕ੍ਰੇਨ ਦੇ ‘ਕਮਾਂਡਰ ਇਨ ਚੀਫ’ ਦੇ ਇਕ ਸਹਾਇਕ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਨੂੰ ਤੋਹਫੇ ਵਜੋਂ ਦਿੱਤਾ ਗਿਆ ਗ੍ਰਨੇਡ ਫਟ ਗਿਆ। ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਇਹੋਰ ਕਲਾਈਮੇਂਕੋ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਮੇਜਰ ਐੱਚ. ਚਸਤਿਆਕੋਵ ਦੀ ਸੋਮਵਾਰ ਨੂੰ ਦਰਦਨਾਕ ਹਾਦਸੇ ’ਚ ਮੌਤ ਹੋ ਗਈ, ਜਦਕਿ ਉਨ੍ਹਾਂ ਦਾ 13 ਸਾਲਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ।

ਕਲਾਈਮੇਂਕੋ ਨੇ ਦੱਸਿਆ ਕਿ ਚਸਤਿਆਕੋਵ ਦੇ 39ਵੇਂ ਜਨਮਦਿਨ ’ਤੇ, ਕਮਾਂਡਰ ਇਨ ਚੀਫ਼ ਜਨਰਲ ਵੈਲੇਰੀ ਜ਼ਲੁਗਿਨੀ ਦੇ ਇਕ ਚੋਟੀ ਦੇ ਸਹਿਯੋਗੀ ਨੇ ਉਸ ਨੂੰ ਤੋਹਫੇ ਵਜੋਂ 6 ਗ੍ਰਨੇਡ ਦਿੱਤੇ ਸਨ। ਜਦੋਂ ਚਸਤਿਆਕੋਵ ਆਪਣੇ ਪਰਿਵਾਰ ਨੂੰ ਗ੍ਰਨੇਡ ਦਿਖਾ ਰਿਹਾ ਸੀ, ਉਦੋਂ ਹੀ ਉਸ ਦੇ ਪੁੱਤਰ ਨੇ ਇਕ ਗ੍ਰਨੇਡ ਲਿਆ ਅਤੇ ਉਸ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗ੍ਰਨੇਡ ਫਟ ਗਿਆ, ਜਿਸ ਕਾਰਨ ਚਸਤਿਆਕੋਵ ਦੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤ ਗੰਭੀਰ ਜ਼ਖਮੀ ਹੋ ਗਿਆ।


author

Rakesh

Content Editor

Related News