ਬ੍ਰਿਟੇਨ ਨੂੰ ਵਪਾਰ ਲਈ ਭਾਰਤ ਦੇ ਰੂਪ ''ਚ ਮਿਲੇਗਾ ਇਕ ਇਛੁੱਕ ਭਾਗੀਦਾਰ : ਹਾਈ ਕਮਿਸ਼ਨ

Wednesday, Oct 24, 2018 - 02:18 PM (IST)

ਬ੍ਰਿਟੇਨ ਨੂੰ ਵਪਾਰ ਲਈ ਭਾਰਤ ਦੇ ਰੂਪ ''ਚ ਮਿਲੇਗਾ ਇਕ ਇਛੁੱਕ ਭਾਗੀਦਾਰ : ਹਾਈ ਕਮਿਸ਼ਨ

ਲੰਡਨ— ਬ੍ਰਿਟੇਨ ਦੇ ਯੁਰੋਪੀ ਸੰਘ ਤੋਂ ਬਾਹਰ ਨਿਕਲਣ ਤੋਂ ਬਾਅਦ ਉਸ ਨੂੰ ਭਾਰਤ ਦੇ ਰੂਪ 'ਚ ਇਕ ਇਛੁੱਕ ਭਾਗੀਦਾਰ ਮਿਲੇਗਾ, ਜਿਸ ਦੇ ਨਾਲ ਉਹ ਵਪਾਰ ਤੇ ਸਹਿਯੋਗ ਵਧਾ ਸਕੇਗਾ। ਬ੍ਰਿਟੇਨ 'ਚ ਭਾਰਤ ਦੇ ਹਾਈ ਕਮਿਸ਼ਨ ਵਾਈ.ਕੇ. ਸਿਨਹਾ ਨੇ ਇਹ ਗੱਲ ਕਹੀ। ਭਾਰਤੀ ਪੱਤਰਕਾਰ ਸੰਘ ਵੱਲੋਂ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਵਿਦਾਈ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਸਿਨਹਾ ਨੇ ਆਪਣੇ 23 ਮਹੀਨੇ ਦੇ ਕਾਰਜਕਾਲ ਨੂੰ 'ਅਸਲ 'ਚ ਇਕ ਰੋਮਾਂਚਕ ਕਾਰਜਕਾਲ' ਦੱਸਿਆ।
ਉਨ੍ਹਾਂ ਕਿਹਾ, ''ਭਵਿੱਖ ਅਨਿਸ਼ਚਿਤ ਹੈ, ਅਜਿਹੇ 'ਚ ਯੁਰੋਪੀ ਸੰਘ ਤੋਂ ਬਾਹਰ ਨਿਕਲਣ ਦੇ ਨਾਲ ਬ੍ਰਿਟੇਨ ਨੂੰ ਭਾਰਤ ਦੇ ਰੂਪ 'ਚ ਇਕ ਅਨੁਕੂਲ ਭਾਗੀਦਾਰ ਮਿਲੇਗਾ।'' ਬ੍ਰਿਟੇਨ ਅਗਲੇ ਸਾਲ 29 ਮਾਰਚ ਨੂੰ ਰਸਮੀ ਤੌਰ 'ਤੇ ਯੁਰੋਪੀ ਸੰਘ ਤੋਂ ਬਾਹਰ ਨਿਕਲ ਜਾਵੇਗ। 2016 'ਚ ਲੋਕਮੱਤ 'ਚ ਲੋਕਾਂ ਨੇ ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਬਾਹਰ ਨਿਕਲਣ ਦੇ ਪੱਖ 'ਚ ਵੋਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੋ-ਪੱਖੀ ਪੱਧਰ ਤੇ ਵੀਜ਼ਾ ਸਣੇ ਕਈ ਮੁਦੇ ਹਨ, ਜਿਨ੍ਹਾਂ ਦਾ ਨਜਿੱਠਣ ਕਰਨਾ ਹੋਵੇਗਾ। ਅਸੀਂ ਇਨ੍ਹਾਂ ਮੁੱਦਿਆਂ ਦੇ ਨਜਿੱਠਣ ਲਈ ਲਗਾਤਾਰ ਗੱਲਬਾਤ ਕਰ ਰਹੇ ਹਾਂ। ਲੇਬਰ ਪਾਰਟੀ ਦੀ ਸੰਸਦ ਵਾਲੇਰੀ ਵਾਜ ਨੇ ਆਪਣੇ ਸੰਖੇਪ ਸੰਬੋਧਨ 'ਚ ਭਾਰਤ ਨੂੰ ਬੇਮਿਸਾਲ ਦੇਸ਼ ਦੱਸਦੇ ਹੋਏ ਕਿਹਾ ਕਿ ਭਾਰਤ ਦਾ ਸਾਡੇ ਦਿਲ 'ਚ ਵਿਸ਼ੇਸ਼ ਸਥਾਨ ਹੈ।


Related News