UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

Wednesday, Dec 02, 2020 - 06:37 PM (IST)

ਪੰਜਾਬ ਤੋਂ ਪੜ੍ਹਾਈ ਦੇ ਜ਼ਰੀਏ ਵਿਦੇਸ਼ ਜਾਣ ਵਾਲਿਆਂ ਲਈ, ਜਿਥੇ ਕੈਨੇਡਾ ਸਭ ਤੋਂ ਪਸੰਦੀਦਾ ਦੇਸ਼ ਹੈ, ਉਥੇ ਆਸਟ੍ਰੇਲੀਆ ਤੋਂ ਬਾਅਦ ਹੁਣ ਯੂ.ਕੇ. ਵੀ ਪੰਜਾਬੀ ਵਿਦਿਆਰਥੀਆਂ ਦਾ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਇਹ ਕਰਾਮਾਤ ਯੂ.ਕੇ. ਵੱਲੋਂ ਪੜ੍ਹਾਈ ਤੋਂ ਬਾਅਦ ਦੋ ਸਾਲ ਤੋਂ ਤਿੰਨ ਸਾਲ ਤੱਕ ਦਾ ਵਰਕ ਪਰਮਿਟ ਦੇਣ ਨਾਲ ਹੋਈ ਹੈ, ਉਥੇ ਬ੍ਰੈਕਸਿਟ ਸਮਝੌਤਾ ਟੁੱਟਣ ਬਾਅਦ ਯੂਰਪੀਅਨ ਯੂਨੀਅਨ ਤੋਂ ਤੋੜਾ ਵਿਛੋੜਾ ਇਸ ਪਿੱਛੇ ਵੱਡਾ ਕਾਰਨ ਹੈ। ਰੈੱਡ ਪਾਸਪੋਰਟ ਵਾਲਿਆਂ ਦੀ ਐਂਟਰੀ ਹੌਲੀ-ਹੌਲੀ ਘਟਦੀ ਜਾ ਰਹੀ ਹੈ ਤੇ ਯੂ.ਕੇ. ਦੀ ਟੇਕ ਹੁਣ ਏਸ਼ੀਅਨ ਦੇਸ਼ਾਂ ਵੱਲ ਹੈ, ਜਿਨ੍ਹਾਂ ‘ਚ ਚੀਨ ਤੇ ਭਾਰਤ ਪ੍ਰਮੁੱਖ ਹਨ। 

ਕੁੰਡਾਬੰਦੀ ਦੌਰਾਨ ਯੂ.ਕੇ. ਦੀਆਂ ਯੂਨੀਵਰਸਿਟੀਆਂ ਦੀ ਹਾਲਤ
ਕੁੰਡਾਬੰਦੀ ਦੌਰਾਨ ਯੂ.ਕੇ. ਦੀਆਂ ਯੂਨੀਵਰਸਿਟੀਆਂ ਦੀ ਹਾਲਤ ਪਤਲੀ ਪੈ ਗਈ ਤਾਂ ਯੂ.ਕੇ. ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬੂਹੇ ਸਪਾਟ ਖੋਲ੍ਹ ਦਿੱਤੇ। ਵੀ.ਐੱਫ.ਐੱਸ. ਕੇਂਦਰ ਅਤੇ ਐਂਟਰੀ ਵੀ ਖੁੱਲ੍ਹ ਗਈ ਤੇ ਚੀਨ ਤੋਂ ਤਾਂ ਜਹਾਜ਼ ਭਰ-ਭਰ ਕੇ ਯੂਨੀਵਰਸਿਟੀਆਂ ਖੁਦ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਗਈਆਂ। ਭਾਰਤੀ ਵਿਦਿਆਰਥੀ ਵੀ ਪਿੱਛੇ ਨਹੀਂ ਹਨ, ਕਿਉਂਕਿ ਭਾਰਤੀ ਵਿਦਿਆਰਥੀਆਂ ਖਾਸ ਕਰ ਪੰਜਾਬੀਆਂ ਦੀ ਤਾਂ ਇਹ ਲਾਟਰੀ ਹੈ। ਜਿਹੜੇ ਵਿਦਿਆਰਥੀ ਆਇਲੈਟਸ ‘ਚੋਂ ਬੈਂਡ ਲੈਣ ‘ਚੋਂ ਖੁੰਝ ਜਾਂਦੇ ਹਨ, ਉਹ ਯੂ.ਕੇ. ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਜੇਕਰ ਆਇਲੈਟਸ ਦੇ ਸਾਰੇ ਮਡਿਊਲਾਂ ‘ਚੋਂ 5.5 ਆ ਜਾਂਦੇ ਹਨ ਤਾਂ ਯੂ.ਕੇ. ਦਾ ਵੀਜ਼ਾ ਸੌਖੇ ਤਰੀਕੇ ਨਾਲ ਹਾਸਿਲ ਹੋ ਜਾਂਦਾ ਹੈ। ਪੀ.ਟੀ.ਈ. ਤੇ ਟੋਆਫਲ ਵਰਗੇ ਟੈਸਟ ਵੀ ਸਵੀਕਾਰ ਕਰ ਲਏ ਜਾਂਦੇ ਹਨ ਪਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਆਇਲੈਟਸ ‘ਚੋਂ ਛੋਟ ਦਿੱਤੀ ਗਈ ਹੈ ਪਰ ਉਸ ਲਈ 12ਵੀਂ ਦੇ ਅੰਗਰੇਜ਼ੀ ਵਿਸ਼ੇ ‘ਚੋਂ ਅੰਕਾਂ ਦੀ ਸ਼ਰਤ ਰੱਖੀ ਗਈ ਹੈ ਅਤੇ 12ਵੀਂ ਜਾਂ ਉਸਤੋਂ ਬਾਅਦ ਵਾਲੀ ਪੜ੍ਹਾਈ ਅੰਗਰੇਜ਼ੀ ਮਾਧਿਅਮ ‘ਚ ਹੋਣੀ ਚਾਹੀਦੀ ਹੈ। ਜਿਥੇ ਆਈਲੈਟਸ ‘ਚੋਂ ਛੋਟ ਦਿੱਤੀ ਗਈ ਹੈ, ਉਥੇ ਯੂਨੀਵਰਸਿਟੀ ਜਾਂ ਅੰਬੈਸੀ ਵੱਲੋਂ ਇੰਟਰਵਿਊ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਕਿਵੇਂ ਹੁੰਦੀ ਹੈ ਇੰਟਰਵਿਊ?
ਯੂ.ਕੇ. ਯੂਨੀਵਰਸਿਟੀਆਂ ਦੇ ਅਧਿਕਾਰੀਆਂ ਵੱਲੋਂ ਆਮ ਤੌਰ ‘ਤੇ ਸਕਾਈਪ ਐਪ ਰਾਹੀਂ ਇੰਟਰਵਿਊ ਲਈ ਜਾਂਦੀ ਹੈ, ਜੋ ਅੰਗਰੇਜ਼ੀ ‘ਚ ਹੁੰਦੀ ਹੈ। ਕਈ ਵਾਰ ਸਿੱਧੀ ਫੋਨ ਕਾਲ ਵੀ ਆ ਜਾਂਦੀ ਹੈ। ਇੰਮੀਗਰੇਸ਼ਨ/ਅੰਬੈਸੀ ਅਧਿਕਾਰੀਆਂ ਵੱਲੋਂ ਵੀ ਇੰਟਰਵਿਊ ਲਈ ਜਾ ਸਕਦੀ ਹੈ ਪਰ ਹਰੇਕ ਨੂੰ ਇਹ ਇੰਟਰਵਿਊ ਨਹੀਂ ਦੇਣੀ ਪੈਂਦੀ ਪਰ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਵੱਲੋਂ ਇੰਟਰਵਿਊ ਲੈਣ ਵੇਲੇ ਵਿਦਿਆਰਥੀ ਨੂੰ ਉਸਦੀ ਪੜ੍ਹਾਈ, ਯੂ.ਕੇ. ਯੂਨੀਵਰਸਿਟੀ ਦੇ ਕੋਰਸ ਜਾਂ ਫਿਰ ਫੰਡਾਂ ਆਦਿ ਬਾਰੇ ਸਵਾਲ ਕੀਤੇ ਜਾਂਦੇ ਹਨ। ਤਸੱਲੀ ਹੋਣ ‘ਤੇ ਕੈਸ ਲੈਟਰ ਆ ਜਾਂਦੀ ਹੈ ਅਤੇ ਜੇਕਰ ਤਸੱਲੀ ਨਹੀਂ ਹੁੰਦੀ ਤਾਂ ਰਿਫਿਊਜ਼ਲ ਆ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਿਵੇਂ ਕਲੀਅਰ ਕਰੀਏ ਇੰਟਰਵਿਊ?
ਜੇਕਰ ਵਿਦਿਆਰਥੀ ਨੇ ਆਇਲਟਸ ਤੋਂ ਬਿਨਾ ਅਪਲਾਈ ਕੀਤਾ ਹੈ ਜਾਂ ਆਇਟਲਸ ਨਾਲ, ਇੰਟਰਵਿਊ ਦੀ ਤਿਆਰੀ ਪਹਿਲਾਂ ਹੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਤੰਬਰ 2020 ਲਈ ਅਪਲਾਈ ਕਰਨ ਵਾਲੇ ਬਹੁਤੇ ਵਿਦਿਆਰਥੀ ਇੰਟਰਵਿਊ ‘ਚੋਂ ਮਾਰ ਖਾ ਗਏ ਅਤੇ ਕੈਸ ਲੈਟਰ ਮਿਲਦੀ ਮਿਲਦੀ ਰਹਿ ਗਈ। ਇੰਟਰਵਿਊ ਕਲੀਅਰ ਕਰਨ ਲਈ ਵਿਦਿਆਰਥੀਆਂ ਨੂੰ ਇੰਟਰਵਿਊ ਦਾ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ। ਯੂ-ਟਿਊਬ ‘ਤੇ ਇੰਟਰਵਿਊ ਦੀਆਂ ਵੀਡੀਉਜ਼ ਵੇਖ ਕੇ ਇੰਟਰਵਿਊ ਦਾ ਤਰੀਕਾ ਸਿੱਖਿਆ ਜਾ ਸਕਦਾ ਹੈ। ਵਿਦਿਆਰਥੀ ਨੂੰ ਆਪਣੀ ਹੁਣ ਤੱਕ ਦੀ ਪੜ੍ਹਾਈ ਅਤੇ 12ਵੀਂ ਜਾਂ ਉਸ ਤੋਂ ਅਗਲੇਰੀ ਪੜ੍ਹਾਈ, ਉਹਦੇ ਵਿਸ਼ੇ ਅਤੇ ਅੰਕਾਂ ਤੇ ਅੰਕਾਂ ਦੀ ਪ੍ਰਤੀਸ਼ਤਤਾ ਸਮੇਤ ਸਾਰੇ ਵੇਰਵੇ ਅੰਗਰੇਜ਼ੀ ‘ਚ ਦੱਸਣ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੇ ਕੋਰਸ ‘ਚ ਦਾਖਲਾ ਲਿਆ ਹੈ, ਉਸ ਬਾਰੇ ਪੂਰੀ ਤਰ੍ਹਾਂ ਖੋਜ-ਬੀਨ ਕਰ ਲੈਣੀ ਚਾਹੀਦੀ ਹੈ। ਇਸਦਾ ਯੂ.ਕੇ. ‘ਚ ਕੀ ਲਾਭ ਹੋਵੇਗਾ ਅਤੇ ਭਾਰਤ ‘ਚ ਪੜ੍ਹਾਈ ਕਿਉਂ ਨਹੀਂ ਕਰ ਰਹੇ, ਕੈਨੇਡਾ ਜਾਂ ਹੋਰ ਕਿਸੇ ਦੇਸ਼ ਨੂੰ ਕਿਉਂ ਨਹੀਂ ਚੁਣਿਆ, ਇਨ੍ਹਾਂ ਗੱਲਾਂ ਦਾ ਜਵਾਬ ਵੀ ਆਉਣਾ ਚਾਹੀਦਾ ਹੈ। ਤੁਸੀਂ ਯੂ.ਕੇ. ਕਿਉਂ ਚੁਣਿਆ ਅਤੇ ਯੂਕੇ ਦੀ ਉਹ ਯੂਨੀਵਰਸਿਟੀ ਕਿਉਂ ਚੁਣੀ, ਜਿਸ ‘ਚ ਦਾਖਲਾ ਲਿਆ ਹੈ, ਇਨ੍ਹਾਂ ਗੱਲਾਂ ਦਾ ਜਵਾਬ ਆਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਤੁਹਾਡੇ ਫੰਡ ਕੌਣ ਸ਼ੋਅ ਕਰ ਰਿਹਾ ਹੈ ਤੇ ਕਿਸਦੇ ਖਾਤੇ ‘ਚ ਕਿੰਨੇ ਫੰਡ ਹਨ, ਇਹ ਸਾਰੇ ਸਵਾਲਾਂ ਦੇ ਜਵਾਬ ਤਿਆਰ ਰੱਖਣੇ ਚਾਹੀਦੇ ਹਨ। ਇੰਟਰਵਿਊ ਦੇਣ ਸਮੇਂ ਫਾਰਮਲ ਕੱਪੜੇ ਪਹਿਨੇ ਜਾਣ ਅਤੇ ਆਪਣਾ ਆਤਮ-ਵਿਸ਼ਵਾਸ ਬਣਾ ਕੇ ਰੱਖਿਆ ਜਾਵੇ ਤਾਂ ਇੰਟਰਵਿਊ ਮੁਸ਼ਕਿਲ ਨਹੀਂ ਰਹਿੰਦੀ। ਜੇਕਰ ਕੋਈ ਸਵਾਲ ਸਮਝ ਨਹੀਂ ਆਇਆ ਤਾਂ ਦੁਬਾਰਾ ਪੁੱਛਣ ‘ਚ ਹਿਚਕਿਚਾਹਟ ਨਹੀਂ ਕਰਨੀ ਚਾਹੀਦੀ, ਸਾਫ-ਸਾਫ ਕਹਿਣਾ ਚਾਹੀਦਾ ਹੈ। ਅਸਲ ‘ਚ ਇੰਟਰਵਿਊ ਲੈਣ ਵਾਲੇ ਨੇ ਤੁਹਾਡਾ ਆਤਮ-ਵਿਸ਼ਵਾਸ ਅਤੇ ਅੰਗਰੇਜ਼ੀ ਦਾ ਪੱਧਰ ਦੇਖਣਾ ਹੁੰਦਾ ਹੈ ਕਿ ਜੇਕਰ ਇਹ ਵਿਦਿਆਰਥੀ ਯੂ.ਕੇ. ਪੜ੍ਹਨ ਆਉਂਦਾ ਹੈ ਤਾਂ ਆਪਣੀ ਪੜ੍ਹਾਈ ਪੂਰੀ ਕਰ ਸਕੇਗਾ ਕਿ ਨਹੀਂ। 

ਆਮ ਤੌਰ ‘ਤੇ ਯੂਨੀਵਰਸਿਟੀ ਦਾ ਨਾਂ, ਵੈੱਬਸਾਈਟ ਐਡਰੈੱਸ, ਕੈਂਪਸ ਦੀ ਲੋਕੇਸ਼ਨ, ਕੋਰਸ ਦਾ ਨਾਂ, ਕੋਰਸ ਦੇ ਸ਼ੁਰੂ ਹੋਣ ਦੀ ਤਾਰੀਕ, ਕੋਰਸ ਦੇ ਖ਼ਤਮ ਹੋਣ ਦੀ ਤਾਰੀਕ, ਕੋਰਸ ਕਿੰਨੇ ਸਮੇਂ ਦਾ ਹੈ? ਕੋਰਸ ਦੀ ਕੁੱਲ ਫੀਸ ਕਿੰਨੀ ਹੈ? ਕਿੰਨੀ ਫੀਸ ਭਰੀ ਹੈ? ਕਿੰਨੀ ਬਾਕੀ ਹੈ? ਕੋਰਸ ‘ਚ ਕੀ-ਕੀ ਹੋਵੇਗਾ? ਪੜ੍ਹਾਈ ‘ਚ ਗੈਪ ਕਿੰਨਾ ਤੇ ਕਿਉਂ ਹੈ? ਇਹੀ ਪੜ੍ਹਾਈ ਭਾਰਤ ‘ਚ ਕਿਉਂ ਨਹੀਂ ਕੀਤੀ? ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੀ ਕਰੋਂਗੇ? ਕੈਰੀਅਰ ਬਣਾਉਣ ਲਈ ਕੀ-ਕੀ ਵਿਕਲਪ ਹੋਣਗੇ?, ਵਰਗੇ ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਦੀ ਤਿਆਰੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਖੇਡ ਵਿੱਚ ਡਰੱਗ ਦੇ ਅਹਿਮ ਖੁਲਾਸੇ ਹੋਣ ਨਾਲ ਸ਼ਰਮਸਾਰ ਹੋਈ ਅਥਲੈਟਿਕ ਦੀ ਦੁਨੀਆਂ!

ਫੰਡਾਂ ਦੀ ਕਿਉਂ ਆ ਰਹੀ ਹੈ ਰਿਫਿਊਜ਼ਲ?
ਕਈ ਵਾਰ ਫੰਡਾਂ ਦੀ ਐੱਫ.ਡੀ. ਵਿਖਾ ਦਿੱਤੀ ਜਾਂਦੀ ਹੈ ਪਰ ਬੈਂਕ ਦੀ ਚਿੱਠੀ ਨਾਲ ਨਹੀਂ ਲਗਾਈ ਜਾਂਦੀ ਜਾਂ ਫਿਰ ਫੰਡ ਵਿਦਿਆਰਥੀ ਜਾਂ ਉਸੇ ਮਾਂ-ਪਿਉ ਦੇ ਖਾਤੇ ਦੀ ਬਜਾਏ ਕਿਸੇ ਹੋਰ ਰਿਸ਼ਤੇਦਾਰ ਦੇ ਖਾਤੇ ‘ਚ ਹੁੰਦੇ ਹਨ, ਜੋ  ਰਿਫਿਊਜ਼ਲ ਦਾ ਕਾਰਨ ਬਣਦਾ ਹੈ। ਇਸਦੇ ਨਾਲ ਫੰਡ 28 ਦਿਨ ਪੁਰਾਣੇ ਹੋਣੇ ਚਾਹੀਦੇ ਹਨ ਜਦਕਿ ਫੰਡ ਯੂ.ਕੇ. ਸਰਕਾਰ ਦੇ ਨਿਯਮਾਂ ਦੁਆਰਾ ਨਿਰਧਾਰਿਤ ਕੀਤੀ ਰਾਸ਼ੀ ਦੇ ਬਰਾਬਰ ਹੋਣੇ ਚਾਹੀਦੇ ਹਨ। ਫੰਡ ਘੱਟ ਸ਼ੋਅ ਕਰਨਾ ਜਾਂ ਫੰਡਾਂ ਦੇ ਡਾਕੂਮੈਂਟ ਸਹੀ ਤਰੀਕੇ ਨਾਲ ਪੇਸ਼ ਨਾ ਕਰਨਾ ਵੀ ਰਿਫਿਊਜ਼ਲ ਦਾ ਕਾਰਨ ਬਣਦਾ ਹੈ।

ਜੇਕਰ ਬੱਚਤ ਖਾਤੇ ਦੇ ਫੰਡ ਹਨ ਤਾਂ ਘੱਟੋ-ਘੱਟ ਇੱਕ ਮਹੀਨੇ ਦੀ ਬੈਂਕ ਸਟੇਟਮੈਂਟ ਅਤੇ ਬੈਂਕ ਵੱਲੋਂ ਫੰਡਾਂ ਦੀ ਚਿੱਠੀ, ਜੇਕਰ ਐੱਫ.ਡੀ. ਹੈ ਤਾਂ ਐੱਫ.ਡੀ. ਸਰਟੀਫਿਕੇਟ ਅਤੇ ਬੈਂਕ ਵੱਲੋਂ ਚਿੱਠੀ, ਜੇਕਰ ਲੋਨ ਕਰਾਇਆ ਹੈ ਤਾਂ ਲੋਨ ਦਾ ਪਰਵਾਨਗੀ ਪੱਤਰ ਲਾਉਣਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਫੰਡ ਕਿੰਨੇ ਦਿਖਾਏ ਜਾਣ?
ਯੂ.ਕੇ. ਦੇ ਨਵੇਂ ਨਿਯਮਾਂ ਅਨੁਸਾਰ ਇਸ ਵਾਸਤੇ ਦੋ ਚੀਜ਼ਾਂ ਦਾ ਖ਼ਰਚਾ ਵੱਖਰਾ-ਵੱਖਰਾ ਗਿਣਨਾ ਪੈਂਦਾ ਹੈ:- ਪਹਿਲਾ ਯੂਨੀਵਰਸਿਟੀ ਦੀ ਫੀਸ ਅਤੇ ਦੂਜਾ ਰਹਿਣ-ਸਹਿਣ ਦਾ ਖਰਚਾ। ਯੂਨੀਵਰਸਿਟੀ ਦੀ ਫੀਸ ਆਫਰ ਲੈਟਰ ‘ਤੇ ਲਿਖੀ ਹੁੰਦੀ ਹੈ, ਜਦਕਿ ਰਹਿਣ-ਸਹਿਣ ਦੇ ਫੰਡ ਦੋ ਤਰਾਂ ਦੇ ਹਨ। ਪਹਿਲਾ ਜੇਕਰ ਤੁਸੀਂ ਲੰਡਨ ‘ਚ ਸਥਿਤ ਯੂਨੀਵਰਸਿਟੀ ‘ਚ ਪੜੋਂਗੇ ਤਾਂ 1 ਮਹੀਨੇ ਦੇ 1265 ਪੌਂਡ ਦੇ ਹਿਸਾਬ ਨਾਲ ਘੱਟੋ-ਘੱਟ 9 ਮਹੀਨਿਆਂ ਦੇ ਖ਼ਰਚੇ ਜੋਗੇ ਪੈਸੇ ਹੋਣੇ ਚਾਹੀਦੇ ਹਨ, ਜਦਕਿ ਲੰਡਨ ਤੋਂ ਬਾਹਰ ਸਥਿਤ ਯੂਨੀਵਰਸਿਟੀ ਵਾਸਤੇ 1015 ਪੌਂਡ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਘੱਟੋ-ਘੱਟ 9 ਮਹੀਨੇ ਲਈ ਫੰਡ ਸ਼ੋਅ ਕਰਨੇ ਪੈਣਗੇ। ਜੇਕਰ ਸਪਾਊਸ ਵੀ ਨਾਲ ਜਾ ਰਿਹਾ ਹੈ ਤਾਂ ਉਸ ਲਈ ਵੱਖਰੇ ਫੰਡ ਸ਼ੋਅ ਕਰਨੇ ਪੈਣਗੇ।

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ


rajwinder kaur

Content Editor

Related News