ISIS 'ਚ ਸ਼ਾਮਲ ਹੋਣ ਲਈ ਭੱਜੀ ਬ੍ਰਿਟਿਸ਼ ਬੰਗਲਾਦੇਸ਼ੀ ਕੁੜੀ ਚਾਹੁੰਦੀ ਹੈ ਵਾਪਸੀ

Thursday, Feb 14, 2019 - 04:41 PM (IST)

ISIS 'ਚ ਸ਼ਾਮਲ ਹੋਣ ਲਈ ਭੱਜੀ ਬ੍ਰਿਟਿਸ਼ ਬੰਗਲਾਦੇਸ਼ੀ ਕੁੜੀ ਚਾਹੁੰਦੀ ਹੈ ਵਾਪਸੀ

ਲੰਡਨ (ਭਾਸ਼ਾ)— ਬੰਗਲਾਦੇਸ਼ੀ ਮੂਲ ਦੀ ਬ੍ਰਿਟਿਸ਼ ਕੁੜੀ ਨੇ ਬ੍ਰਿਟੇਨ ਸਰਕਾਰ ਨੂੰ ਉਸ ਨੂੰ ਦੇਸ਼ ਵਾਪਸ ਪਰਤਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਅਸਲ ਵਿਚ ਉਹ ਸੀਰੀਆ ਵਿਚ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਵਿਚ ਸ਼ਾਮਲ ਹੋਣ ਲਈ 15 ਸਾਲ ਦੀ ਉਮਰ ਵਿਚ ਭੱਜ ਗਈ ਸੀ ਅਤੇ ਉਸ ਨੇ ਇਕ ਇਸਲਾਮੀ ਅੱਤਵਾਦੀ ਨਾਲ ਵਿਆਹ ਕਰਵਾ ਲਿਆ ਸੀ। 19 ਸਾਲ ਦੀ ਹੋ ਚੁੱਕੀ ਸ਼ਮੀਮਾ ਬੇਗਮ ਨੂੰ ਇਕ ਪੱਤਰਕਾਰ ਨੇ ਸੀਰੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਦੇਖਿਆ ਸੀ। ਸ਼ਮੀਮਾ ਉਸ ਸਮੇਂ ਗਰਭਵਤੀ ਸੀ ਅਤੇ ਆਪਣੇ ਅਣਜੰਮੇ ਤੀਜੇ ਬੱਚੇ ਦੀ ਸੁਰੱਖਿਆ ਲਈ ਯੁੱਧ ਖੇਤਰ ਛੱਡ ਕੇ ਜਾਣਾ ਚਾਹੁੰਦੀ ਸੀ। 

ਸ਼ਮੀਮਾ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਮੈਂ ਹੁਣ ਉਹੀ 15 ਸਾਲ ਦੀ ਪਾਗਲ, ਬੇਸਮਝ ਕੁੜੀ ਨਹੀਂ ਹਾਂ ਜੋ 4 ਸਾਲ ਪਹਿਲਾਂ ਬੇਥਨਲ ਗ੍ਰੀਨ ਤੋਂ ਭੱਜ ਗਈ ਸੀ। ਮੈਨੂੰ ਇੱਥੋਂ ਪਰਤਣ ਦਾ ਅਫਸੋਸ ਨਹੀਂ ਹੋਵੇਗਾ।'' ਉਨ੍ਹਾਂ ਨੇ ਕਿਹਾ,''ਮੈਂ ਅਸਲ ਵਿਚ ਬ੍ਰਿਟੇਨ ਪਰਤਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਇੱਥੇ ਮੇਰੇ ਬੱਚੇ ਦੀ ਦੇਖਭਾਲ ਹੋਵੇਗੀ। ਮੈਂ ਘਰ ਆਉਣ ਲਈ ਜ਼ਰੂਰੀ ਕੋਈ ਵੀ ਕੰਮ ਕਰਾਂਗੀ ਅਤੇ ਆਪਣੇ ਬੱਚਿਆਂ ਨਾਲ ਸ਼ਾਂਤੀ ਨਾਲ ਰਹਾਂਗੀ।''


author

Vandana

Content Editor

Related News