ਯੂਕੇ ''ਚ ਮੁੜ ਵਧਿਆ ਕੋਵਿਡ-19 ਦਾ ਕਹਿਰ, 40,941 ਨਵੇਂ ਮਾਮਲੇ ਦਰਜ
Sunday, Nov 21, 2021 - 10:04 AM (IST)
ਲੰਡਨ (ਏਐਨਆਈ): ਬ੍ਰਿਟੇਨ ਵਿੱਚ ਵੱਡੇ ਪੱਧਰ 'ਤੇ ਟੀਕਾਕਰਨ ਦੇ ਬਾਵਜੂਦ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ 40,941 ਨਵੇਂ ਕੋਵਿਡ-19 ਸੰਕਰਮਣ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 9,806,034 ਹੋ ਗਈ ਹੈ।
ਦੇਸ਼ ਵਿੱਚ 150 ਹੋਰ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਦੀ ਵੀ ਸੂਚਨਾ ਦਿੱਤੀ ਗਈ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਦੀ ਕੁੱਲ ਸੰਖਿਆ ਹੁਣ 143,866 ਹੈ ਜਿਸ ਵਿਚ 8,079 ਕੋਵਿਡ-19 ਮਰੀਜ਼ ਅਜੇ ਵੀ ਹਸਪਤਾਲ ਵਿੱਚ ਹਨ।ਐਮਰਜੈਂਸੀ ਲਈ ਵਿਗਿਆਨਕ ਸਲਾਹਕਾਰ ਸਮੂਹ (ਐਸਏਜੇਈ) ਦੇ ਮੈਂਬਰ ਜੌਨ ਐਡਮੰਡਜ਼ ਨੇ ਕਿਹਾ ਕਿ ਯੂਰਪ ਵਿੱਚ ਵੱਧ ਰਹੇ ਕੇਸਾਂ ਨੇ ਰੇਖਾਂਕਿਤ ਕੀਤਾ ਕਿ "ਚੀਜ਼ਾਂ ਕਿੰਨੀ ਜਲਦੀ ਗਲਤ ਹੋ ਸਕਦੀਆਂ ਹਨ"।ਵੀਰਵਾਰ ਨੂੰ ਯੂਕੇ ਹੈਲਥ ਸਿਕਿਉਰਿਟੀ ਏਜੰਸੀ (ਐਚਐਸਏ) ਨੇ ਇੰਗਲੈਂਡ ਵਿੱਚ ਸਕੂਲੀ ਬੱਚਿਆਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਦਰਸਾਉਂਦੇ ਹੋਏ ਅੰਕੜੇ ਜਾਰੀ ਕੀਤੇ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 200 ਦੇ ਕਰੀਬ ਨਵੇਂ ਮਾਮਲੇ ਦਰਜ, ਲੋਕਾਂ ਲਈ ਜਾਰੀ ਕੀਤਾ ਗਿਆ 'ਵੈਕਸੀਨ ਪਾਸ'
ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 88 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਈ ਹੈ ਅਤੇ 80 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। 25 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਬੂਸਟਰ ਜੈਬ ਜਾਂ ਕੋਰੋਨਾ ਵਾਇਰਸ ਟੀਕੇ ਦੀ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ।
ਨੋਟ- ਬ੍ਰਿਟੇਨ ਵਿਚ ਕੋਰੋਨਾ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।