ਅਦਾਕਾਰ ਤੇ ਵੀਡਿਓ ਡਾਇਰੈਕਟਰ ਰਣਜੀਤ ਉੱਪਲ ਦਾ ਯੂਕੇ 'ਚ ਵਿਸ਼ੇਸ਼ ਸਨਮਾਨ
Thursday, Dec 03, 2020 - 05:53 PM (IST)
ਲੰਡਨ (ਰਾਜਵੀਰ ਸਮਰਾ): ਪੰਜਾਬੀ ਫ਼ਿਲਮਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਅਦਾਕਾਰ ਤੇ ਵੀਡਿਓ ਡਾਇਰੈਕਟਰ ਰਣਜੀਤ ਉੱਪਲ ਜੋ ਅੱਜਕੱਲ੍ਹ ਯੂਕੇ ਦੌਰੇ 'ਤੇ ਆਏ ਹੋਏ ਹਨ। ਜਿੱਥੇ ਉਹ ਯੂਕੇ ਵਿਚ ਪੰਜਾਬੀਅਤ ਦੀ ਸੇਵਾ ਲਈ ਕੰਮ ਕਰ ਰਹੇ ਹਨ। ਉੱਥੇ ਹੀ ਬੀਤੇ ਦਿਨੀਂ ਸਾਊਥਾਲ ਵਿਖੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਵੱਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਪਲ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਕੋਵਿਡ ਟੀਕੇ ਦੇ ਉਲਟ ਅਸਰ ਕਾਰਨ ਹੋਈ ਗੰਭੀਰ ਅਪਾਹਿਜਤਾ 'ਤੇ ਮਿਲੇਗਾ ਮੁਆਵਜ਼ਾ
ਪੜ੍ਹੋ ਇਹ ਅਹਿਮ ਖਬਰ- ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਅਵਾ ਦੇ ਬੁਲਾਰੇ ਨੇ 15 ਸਾਲ ਦੀ ਜੇਲ੍ਹ
ਇਸ ਦੌਰਾਨ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਅਦਾਕਾਰ ਰਣਜੀਤ ਉਪਲ ਦੀ ਪੰਜਾਬੀ ਤੇ ਪੰਜਾਬੀਅਤ ਦੇ ਖੇਤਰ ਵਿੱਚ ਪੰਜਾਬੀ ਫ਼ਿਲਮਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਰਣਜੀਤ ਉਪਲ ਜਿਹੇ ਅਦਾਕਾਰ ਤੇ ਡਾਇਰੈਕਟਰ ਦੀ ਕਾਫ਼ੀ ਲੋੜ ਹੈ, ਤਾਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਹੋਰ ਪ੍ਰਫੁੱਲਿਤ ਹੋ ਸਕੇ। ਇਸ ਸਨਮਾਨ ਲਈ ਅਦਾਕਾਰ ਦੇ ਫੀਲਡ ਡਾਇਰੈਕਟਰ ਰਣਜੀਤ ਉਪਲ ਨੇ ਜਿੱਥੇ ਪਰਵਾਸੀ ਭਾਈਚਾਰੇ ਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਨੇ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪੰਜਾਬੀ ਫ਼ਿਲਮ ਖੇਤਰ ਵਿੱਚ ਆਪਣੀ ਅਦਾਕਾਰੀ ਤੇ ਮਿਹਨਤ ਸਦਕਾ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।
ਨੋਟ- ਰਣਜੀਤ ਉੱਪਲ ਨੂੰ ਯੂਕੇ ਵਿਚ ਵਿਸ਼ੇਸ਼ ਸਨਮਾਨ ਮਿਲਣ ਸੰਬੰਧੀ ਦੱਸੋ ਆਪਣੀ ਰਾਏ।