ਹੂਆਵੇ ਲੀਕ ਮਾਮਲੇ 'ਚ ਥੇਰੇਸਾ ਨੇ ਰੱਖਿਆ ਮੰਤਰੀ ਨੂੰ ਕੀਤਾ ਬਰਖਾਸਤ
Wednesday, May 01, 2019 - 11:53 PM (IST)
![ਹੂਆਵੇ ਲੀਕ ਮਾਮਲੇ 'ਚ ਥੇਰੇਸਾ ਨੇ ਰੱਖਿਆ ਮੰਤਰੀ ਨੂੰ ਕੀਤਾ ਬਰਖਾਸਤ](https://static.jagbani.com/multimedia/2019_5image_22_59_257815626untitled.jpg)
ਲੰਡਨ— ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਦੇਸ਼ ਦੇ ਰੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੂੰ ਨੈਸ਼ਨਲ ਸਕਿਓਰਿਟੀ ਕੌਂਸਲ ਮੀਟਿੰਗ 'ਚ ਚੀਨ ਦੀ ਦੂਰਸੰਚਾਰ ਕੰਪਨੀ ਹੂਆਵੇ ਨਾਲ ਸਬੰਧਤ ਅਹਿਮ ਫੈਸਲੇ ਦੀ ਜਾਣਕਾਰੀ ਲੀਕ ਕਰਨ ਕਾਰਨ ਬਰਖਾਸਤ ਕਰ ਦਿੱਤਾ ਹੈ।
ਮੇਅ ਨੇ ਇਹ ਹੈਰਾਨੀ ਵਾਲਾ ਫੈਸਲਾ ਉਸ ਵੇਲੇ ਲਿਆ ਜਦੋਂ ਉਸ ਨੇ ਦੇਖਿਆ ਕਿ ਟੈਲੀਗ੍ਰਾਫ ਅਖਬਾਰ ਨੇ ਕਿਵੇਂ ਪਤਾ ਲਗਾਇਆ ਹੈ ਕਿ ਯੂਕੇ ਦੀ ਸਰਕਾਰ ਦੇਸ਼ 'ਚ 5ਜੀ ਮੋਬਾਈਲ ਸੇਵਾ ਲਈ ਹੂਆਏ ਤੱਕ ਪਹੁੰਚ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਸ਼ਾਮ ਨੂੰ ਗੈਵਿਨ ਵਿਲੀਅਮਸਨ ਨੂੰ ਸਰਕਾਰ ਛੱਡਣ ਲਈ ਕਿਹਾ, ਜਿਨ੍ਹਾਂ ਨੇ ਰੱਖਿਆ ਸਕੱਤਰ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੈਂਬਰ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਸਮਰਥਾ ਤੋਂ ਭਰੋਸਾ ਗੁਆ ਲਿਆ ਹੈ।