ਭਾਰਤ ਵਿਰੋਧੀ ਅਵਾਜ਼ਾਂ ਨੂੰ ਸਮਰਥਨ ਦੇ ਕੇ ਪਾਕਿ 'ਚ ਹੀਰੋ ਬਣੇ ਪ੍ਰੀਤ ਕੌਰ ਅਤੇ ਢੇਸੀ

8/9/2020 6:35:52 PM

ਲੰਡਨ (ਬਿਊਰੋ): ਯੂਕੇ 'ਚ ਭਾਰਤ ਵਿਰੋਧੀ ਅਵਾਜ਼ਾਂ ਦਾ ਸਮਰਥਨ ਕਰਨ ਵਾਲੇ ਪੰਜਾਬੀ ਮੂਲ ਦੇ ਦੋ ਮੈਂਬਰ ਪਾਰਲੀਮੈਂਟ ਪਾਕਸਿਤਾਨ ਦੀਆਂ ਅਖਬਾਰਾਂ ਚ ਹੀਰੋ ਬਣੇ ਹੋਏ ਹਨ। ਬ੍ਰਮਿੰਘਮ ਤੋਂ ਸਾਂਸਦ ਪ੍ਰੀਤ ਕੌਰ ਗਿੱਲ ਅਤੇ ਸਲੋਹ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਪਾਕਿਸਤਾਨ ਦੀ ਅਖਬਾਰ ਦ ਨਿਊਜ ਇੰਟਰਨੈਸ਼ਨਲ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ। ਪ੍ਰੀਤ ਕੌਰ ਗਿੱਲ ਨੂੰ ਖਾਲਿਸਤਾਨ ਪੱਖੀ ਸਟੈਂਡ ਲੈਣ ਲਈ ਅਤੇ ਢੇਸੀ ਨੂੰ ਭਾਰਤ ਸਰਕਾਰ ਦੀ ਕਸ਼ਮੀਰ ਨੀਤੀ ਦੇ ਖਿਲਾਫ ਯੂਕੇ ਦੇ ਅਖਬਾਰ ਦ ਗਾਰਡੀਅਨ ਵਿਚ ਅਰੁੰਧਤੀ ਰਾਏ ਵਲੋਂ ਲਿਖੇ ਗਏ ਇਕ ਲੇਖ ਦੀ ਤਾਰੀਫ ਕਰਨ ਅਤੇ ਉਸਦੇ ਵਿਚਾਰਾਂ ਦਾ ਸਮਰਥਨ ਕਰਕੇ ਪਾਕਿਸਤਾਨ ਵਿਚ ਸੁਰਖੀਆਂ ਮਿਲੀਆਂ ਹਨ। 


ਟਵਿੱਟਰ ਤੇ ਰੈਮੀ ਨਾਲ ਭਿੜੀ ਪ੍ਰੀਤ ਕੌਰ ਗਿੱਲ 
ਦਰ ਅਸਲ ਇੰਗਲੈਂਡ ਦੇ ਬਿਜਨੈਸਮੈਨ ਲਾਰਡ ਰੈਮੀ ਰੇਂਜਰ ਨੇ ਖਾਲਿਸਤਾਨ ਨੂੰ ਲੈ ਕੇ ਇਕ ਟਵੀਟ ਕੀਤਾ, ਜਿਸ ਵਿਚ ਓਹਨਾ ਲਿਖਿਆ ਕਿ "ਮੇਰੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲ ਹੋਈ ਹੈ ਅਤੇ ਓਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਉਹ ਸਿੱਖ ਵੱਖਵਾਦੀਆਂ ਵਲੋਂ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਚਲਾਈ ਜਾ ਰਹੀ ਖਾਲਿਸਤਾਨ ਦੀ ਮੁਹਿੰਮ ਦਾ ਸਮਰਥਨ ਨਹੀਂ ਕਰਦੇ।" 

 

ਰੈਮੀ ਦੇ ਇਸ ਟਵੀਟ ਤੇ ਪ੍ਰੀਤ ਕੌਰ ਗਿੱਲ ਭੜਕ ਗਈ ਅਤੇ ਪ੍ਰੀਤ ਕੌਰ ਗਿੱਲ ਨੇ ਇਸਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਯੂਨਾਈਟਿਡ ਨੇਸ਼ਨ ਦੀ ਸਿਵਿਲ ਅਤੇ ਸਿਆਸੀ ਅਧਿਕਾਰਾਂ ਦੀ ਕੌਮਾਂਤਰੀ ਕਨਵੈਨਸ਼ਨ ਮੁਤਾਬਿਕ ਖੁਦ ਮੁਖਤਿਆਰੀ ਦਾ ਹੱਕ ਸਭ ਨੂੰ ਹੈ ਅਤੇ ਇਸ ਵਿਚ ਕੁਝ ਗਲਤ ਨਹੀਂ ਹੈ। ਪ੍ਰੀਤ ਕੌਰ ਗਿੱਲ ਨੇ ਨਾਲ ਹੀ ਲਿਖਿਆ ਕਿ ਤੁਸੀਂ ਭਾਰਤ ਵਿਚ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜੱਗੀ ਜੋਹਲ ਦੇ ਹੱਕ ਵਿਚ ਆਵਾਜ਼ ਕਿਉਂ ਨਹੀਂ ਚੁੱਕੀ। 

ਭਾਰਤ ਵਿਰੋਧੀ ਆਵਾਜ਼ ਨੂੰ ਢੇਸੀ ਦਾ ਸਮਰਥਨ 
ਦੂਜੇ ਪਾਸੇ ਯੂਕੇ ਦੇ ਅਖਬਾਰ ਦ ਗਾਰਡੀਅਨ ਵਿਚ ਭਾਰਤੀ ਲੇਖਿਕਾ ਅਰੁੰਧਤੀ ਰਾਏ ਨੇ ਇਕ ਲੇਖ ਲਿਖਿਆ ਕਿ ਭਾਰਤ ਨੇ ਕਸ਼ਮੀਰ ਵਿਚ ਅਤਿਆਚਾਰ ਕੀਤਾ ਹੈ ਅਤੇ ਕਸ਼ਮੀਰ ਨੂੰ ਲਿਆ ਕੇ ਉਸਦੀ ਨੀਤੀ ਮਨੁੱਖਤਾ ਦੇ ਖਿਲਾਫ ਅਪਰਾਧ ਵਾਲੀ ਹੈ।

 

ਇਸ ਲੇਖ ਨੂੰ ਸਲੋਹ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਨਾ ਸਿਰਫ ਆਪਣੀ ਟਵਿੱਟਰ 'ਤੇ ਸ਼ੇਅਰ ਕੀਤਾ ਸਗੋਂ ਨਾਲ ਹੀ ਲਿਖਿਆ ਕਿ "ਭਾਰਤ ਦੀ ਮਸ਼ਹੂਰ ਲੇਖਿਕਾ ਅੰਧੁਰਤੀ ਰਾਏ ਨੇ ਇਹ ਬਹੁਤ ਸਖਤ ਅਤੇ ਦਿਲ ਖਿਚਵਾਂ ਲਿਖਿਆ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਜ਼ਮੀਨ ਤੇ ਕੀ ਹੋ ਰਿਹਾ ਹੈ ਅਤੇ ਰਾਜਨੀਤਿਕ ਤੌਰ 'ਤੇ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਪੜ੍ਹਨ ਯੋਗ ਹੈ। ਕੀ ਵਾਰ ਤੁਹਾਨੂੰ ਜੋ ਦਿੱਖ ਰਿਹਾ ਹੁੰਦਾ ਹੈ ਜ਼ਮੀਨੀ ਹਾਲਾਤ ਉਸਦੇ ਉਲਟ ਹੁੰਦੇ ਹਨ।" ਢੇਸੀ ਦਾ ਇਹ ਟਵੀਟ ਵੀ ਪਾਕਿਸਤਾਨ ਦੀ ਅਖਬਾਰ ਦੀਆਂ ਸੁਰਖੀਆਂ ਵਿਚ ਹੈ। 

ਵੋਟਾਂ ਲਈ ਵਿਕਾਸ ਦੇ ਮੁੱਦੇ, ਜਿੱਤ ਕੇ ਖਾਲਸਿਤਾਨ ਦਾ ਸਮਰਥਨ!
ਦਰ ਅਸਲ ਭਾਰਤੀ ਮੂਲ ਦੇ ਇਹ ਦੋਵੇਂ ਐਮ ਪੀ ਯੂਕੇ ਦੀਆਂ ਜਿਨ੍ਹਾਂ ਸੀਟਾਂ ਤੋਂ ਚੋਣ ਲੜ ਕੇ ਸੰਸਦ ਵਿਚ ਪਹੁੰਚਦੇ ਹਨ ਓਥੇ ਸਿੱਖ ਵੋਟਰ ਵੱਡੀ ਗਿਣਤੀ ਵਿਚ ਰਹਿੰਦੇ ਹਨ। ਹਾਲਾਂਕਿ ਚੋਣਾਂ ਦੇ ਦੌਰਾਨ ਇਹਨਾਂ ਦੇ ਮੁੱਦੇ ਵਿਚ ਖਾਲਿਸਤਾਨ ਨਹੀਂ ਹੁੰਦਾ ਅਤੇ ਨਾ ਹੀ ਯੂਕੇ ਵਿਚ ਖਾਲਿਸਤਾਨ ਦੇ ਨਾਂ ਤੇ ਵੋਟ ਮਿਲਦੀ ਹੈ ਕਿਉਂਕਿ ਉਹਨਾਂ ਦੇ ਹਲਕਿਆਂ ਵਿਚ ਹੀ ਵੱਡੀ ਗਿਣਤੀ ਵਿਚ ਹਿੰਦੂ ਵੋਟਰ ਵੀ ਰਹਿੰਦੇ ਹਨ ਜਿਹਨਾਂ ਦੇ ਸਮਰਥਨ ਤੋਂ ਬਿਨਾਂ ਇਹ ਚੌਣਾ ਨਹੀਂ ਜਿੱਤ ਸਕਦੇ। ਇਸ ਲਈ ਪ੍ਰਚਾਰ ਦੌਰਾਨ ਇਹਨਾਂ ਦਾ ਧਿਆਨ ਯੂ ਕੇ ਵਿਚ ਰਹਿੰਦੇ ਭਾਰਤੀਆਂ ਦੀਆਂ ਹੋਰ ਸਮੱਸਿਆਵਾਂ ਨੂੰ ਸੁਲਝਾਉਣ ਵੱਲ ਹੁੰਦਾ ਹੈ ਅਤੇ ਲੰਡਨ ਅਤੇ ਅੰਮ੍ਰਿਤਸਰ ਵਿਚਾਲੇ ਫਲਾਈਟਾਂ ਸ਼ੁਰੂ ਕਰਵਾਉਣ ਨੂੰ ਹੀ ਇਹ ਆਪਣੀ ਵੱਡੀ ਉਪਲਬਧੀ ਸਮਝਦੇ ਹਨ। ਢੇਸੀ ਖੁਦ ਇਸ ਮਸਲੇ ਤੇ ਸਿਵਿਲ ਏਵੀਏਸ਼ਨ ਮੰਤਰੀ ਹਰਦੀਪ ਪੁਰੀ ਨਾਲ ਦਿੱਲੀ ਵਿਚ ਮੁਲਾਕਾਤ ਵੀ ਕਰ ਚੁੱਕੇ ਹਨ। 


Vandana

Content Editor Vandana