ਸਟਾਰਮਰ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? PM ਦੀ ਰੇਸ ''ਚ ਇਹ 3 ਆਗੂ ਸਭ ਤੋਂ ਅੱਗੇ
Sunday, May 17, 2026 - 11:14 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਰਾਜਨੀਤੀ ਵਿੱਚ ਇਸ ਵੇਲੇ ਵੱਡਾ ਭੂਚਾਲ ਆਇਆ ਹੋਇਆ ਹੈ। ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੋਕਪ੍ਰਿਯਤਾ ਵਿੱਚ ਭਾਰੀ ਗਿਰਾਵਟ ਅਤੇ ਹਾਲ ਹੀ ਵਿੱਚ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਦੇ ਅਸਤੀਫੇ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਸਟਾਰਮਰ ਦੀ ਪ੍ਰਧਾਨ ਮੰਤਰੀ ਵਜੋਂ ਪਾਰੀ ਖ਼ਤਮ ਹੋਣ ਵਾਲੀ ਹੈ। ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰ ਹੁਣ ਲੀਡਰਸ਼ਿਪ 'ਚ ਬਦਲਾਅ ਨੂੰ ਲਾਜ਼ਮੀ ਮੰਨ ਰਹੇ ਹਨ।
ਪ੍ਰਧਾਨ ਮੰਤਰੀ ਦੀ ਦੌੜ ਵਿੱਚ ਇਸ ਵੇਲੇ ਤਿੰਨ ਚਿਹਰੇ ਸਭ ਤੋਂ ਅੱਗੇ ਚੱਲ ਰਹੇ ਹਨ-
ਵੈਸ ਸਟ੍ਰੀਟਿੰਗ- ਪਾਰਟੀ ਦੇ ਸੱਜੇ ਪੱਖ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਸਿਹਤ ਮੰਤਰੀ, ਜਿਨ੍ਹਾਂ ਨੇ ਸਟਾਰਮਰ 'ਤੇ 'ਸਿਆਸੀ ਦੂਰਅੰਦੇਸ਼ੀ ਦੀ ਕਮੀ' ਦਾ ਦੋਸ਼ ਲਾ ਕੇ ਅਸਤੀਫਾ ਦਿੱਤਾ ਹੈ। ਹਾਲਾਂਕਿ, ਚੁਣੌਤੀ ਦੇਣ ਲਈ ਉਨ੍ਹਾਂ ਨੂੰ ਘੱਟੋ-ਘੱਟ 81 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।
ਇਹ ਵੀ ਪੜ੍ਹੋ- ਨਹੀਂ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! PM ਮੋਦੀ ਦੇ UAE ਦੌਰੇ ਮਗਰੋਂ ਆਈ ਰਾਹਤ ਭਰੀ ਖ਼ਬਰ
ਐਂਜੇਲਾ ਰੇਨਰ- ਪਾਰਟੀ ਦੀ ਸਾਬਕਾ ਉਪ-ਪ੍ਰਧਾਨ ਮੰਤਰੀ ਅਤੇ ਖੱਬੇ ਪੱਖੀ ਸੋਚ ਵਾਲੀ ਨੇਤਾ, ਜੋ ਲੇਬਰ ਪਾਰਟੀ ਦੇ ਆਮ ਮੈਂਬਰਾਂ ਵਿੱਚ ਕਾਫ਼ੀ ਮਕਬੂਲ ਹੈ। ਰੇਨਰ ਇਸ ਪੂਰੇ ਘਟਨਾਕ੍ਰਮ ਵਿੱਚ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੀ ਹੈ।
ਐਂਡੀ ਬਰਨਹੈਮ- ਗ੍ਰੇਟਰ ਮੈਨਚੈਸਟਰ ਦੇ ਮੌਜੂਦਾ ਮੇਅਰ ਬਰਨਹੈਮ ਇਸ ਵੇਲੇ ਆਮ ਜਨਤਾ ਵਿੱਚ ਸਭ ਤੋਂ ਵੱਧ ਹਰਮਨਪਿਆਰੇ ਨੇਤਾ ਹਨ। ਹਾਲਾਂਕਿ, ਉਹ ਅਜੇ ਸੰਸਦ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਉਪ-ਚੋਣ ਜਿੱਤ ਕੇ ਸੰਸਦ ਵਿੱਚ ਆਉਣਾ ਪਵੇਗਾ, ਜਿਸ ਤੋਂ ਬਾਅਦ ਉਹ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਸਕਦੇ ਹਨ।
ਮਾਹਿਰਾਂ ਮੁਤਾਬਕ, ਬ੍ਰਿਟੇਨ ਇਸ ਵੇਲੇ ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਚੁਣੌਤੀਆਂ ਨਾਲ ਜੂਝ ਰਿਹਾ ਹੈ। ਅਜਿਹੇ ਵਿੱਚ ਜੋ ਵੀ ਨਵਾਂ ਨੇਤਾ ਦੇਸ਼ ਦੀ ਕਮਾਨ ਸੰਭਾਲੇਗਾ, ਉਸ ਲਈ ਜਨਤਾ ਦੇ ਗੁੱਸੇ ਅਤੇ ਡਗਮਗਾ ਰਹੇ ਸ਼ੇਅਰ ਬਾਜ਼ਾਰ ਨੂੰ ਸੰਭਾਲਣਾ ਇੱਕ ਵੱਡੀ ਪ੍ਰੀਖਿਆ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
