ਆਖਿਰ ਯੂਕੇ ਦੇ PM ਜਾਨਸਨ ਨੂੰ ਜੁਰਮਾਨਾ ਅਦਾ ਕਰ ਮੰਗਣੀ ਪਈ ਮਾਫ਼ੀ, ਜਾਣੋ ਕੀ ਸੀ ਮਾਮਲਾ

04/13/2022 10:28:58 AM

ਲੰਡਨ (ਏਜੰਸੀ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਸਕਾਟਲੈਂਡ ਯਾਰਡ ਵੱਲੋਂ ਕੋਵਿਡ-19 ਤਾਲਾਬੰਦੀ ਦੀ ਉਲੰਘਣਾ ਕਰਨ ਲਈ ਲਾਏ ਗਏ ਜੁਰਮਾਨੇ ਦਾ ਭੁਗਤਾਨ ਕੀਤਾ ਅਤੇ ਇਸ ਮਾਮਲੇ ਵਿਚ ‘ਪੂਰਨ ਰੂਪ ਨਾਲ ਮਾਫ਼ੀ’ ਮੰਗੀ। ਇਹ ਮਾਮਲਾ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰ ‘ਡਾਊਨਿੰਗ ਸਟ੍ਰੀਟ’ ਵਿੱਚ ਪਾਰਟੀਆਂ ਦੇ ਆਯੋਜਨ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਭਾਰਤ ਅਤੇ ਅਮਰੀਕਾ ਦਾ ਸਾਂਝਾ ਬਿਆਨ, ਅੱਤਵਾਦ ਖ਼ਿਲਾਫ਼ ਤੁਰੰਤ, ਬਿਨਾਂ ਰੁਕੇ ਅਤੇ ਸਖ਼ਤ ਕਾਰਵਾਈ ਕਰੇ ਪਾਕਿਸਤਾਨ

ਜਾਨਸਨ ਨੇ ਬਕਿੰਘਮਸ਼ਾਇਰ 'ਚ ਪੱਤਰਕਾਰਾਂ ਨੂੰ ਕਿਹਾ, ''ਮੈਂ ਜੁਰਮਾਨਾ ਅਦਾ ਕਰ ਦਿੱਤਾ ਹੈ ਅਤੇ ਮੈਂ ਇਕ ਵਾਰ ਫਿਰ ਪੂਰਨ ਰੂਪ ਨਾਲ ਮਾਫ਼ੀ ਮੰਗਦਾ ਹਾਂ।'' ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਡਾਊਨਿੰਗ ਸਟ੍ਰੀਟ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਜਾਨਸਨ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਮੈਟਰੋਪੋਲੀਟਨ ਪੁਲਸ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ "ਫਿਕਸਡ ਪੈਨਲਟੀ ਨੋਟਿਸ" (FPN) ਜਾਰੀ ਕੀਤਾ ਜਾਵੇਗਾ। ਬੋਰਿਸ ਜਾਨਸਨ ਦੀ ਪਤਨੀ ਕੈਰੀ ਜਾਨਸਨ ਵੀ ਅਜਿਹੇ ਨੋਟਿਸ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ: ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀ ਦੀ ਉਲੰਘਣਾ ਕਰਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ 'ਡਾਉਨਿੰਗ ਸਟ੍ਰੀਟ' ਅਤੇ ਸਰਕਾਰੀ ਦਫ਼ਤਰਾਂ ਦੇ ਅੰਦਰ ਆਯੋਜਿਤ ਪਾਰਟੀਆਂ ਦੇ ਮਾਮਲੇ ਨੂੰ "ਪਾਰਟੀਗੇਟ" ਵਜੋਂ ਜਾਣਿਆ ਜਾਂਦਾ ਹੈ। ਇਸ ਮਾਮਲੇ ਵਿੱਚ ਵਿਆਪਕ ਆਲੋਚਨਾ ਕਾਰਨ ਪ੍ਰਧਾਨ ਮੰਤਰੀ ਜਾਨਸਨ ਨੂੰ ਸੰਸਦ ਵਿੱਚ ਮਾਫ਼ੀ ਮੰਗਣੀ ਪਈ ਸੀ।

ਇਹ ਵੀ ਪੜ੍ਹੋ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਭੇਜੇ 11,000 ਟਨ ਚੌਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News