ਬ੍ਰਿਟੇਨ: ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ''ਚ ਮੋਹਰੀ ਬੋਰਿਸ ਭਾਰਤ ਨਾਲ ਚਾਹੁੰਦੇ ਹਨ ਚੰਗੇ ਸਬੰਧ

Saturday, May 25, 2019 - 09:20 PM (IST)

ਬ੍ਰਿਟੇਨ: ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ''ਚ ਮੋਹਰੀ ਬੋਰਿਸ ਭਾਰਤ ਨਾਲ ਚਾਹੁੰਦੇ ਹਨ ਚੰਗੇ ਸਬੰਧ

ਲੰਡਨ— ਬ੍ਰਿਟੇਨ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਪ੍ਰਭਾਵਸ਼ਾਲੀ' ਜਿੱਤ ਤੋਂ ਬਾਅਦ ਭਾਰਤ ਤੇ ਬ੍ਰਿਟੇਨ ਦੇ ਵਿਚਾਲੇ ਨਜ਼ਦੀਕੀ ਸਾਂਝੇਦਾਰੀ ਚਾਹੁੰਦੇ ਹਨ। ਜਾਨਸਨ, ਥੇਰੇਸਾ ਮੇਅ ਦੀ ਅਗਵਾਈ ਵਾਲੀ ਕੈਬਨਿਟ 'ਚ ਸਾਬਕਾ ਵਿਦੇਸ਼ ਮੰਤਰੀ ਹਨ।

ਥੇਰੇਸਾ 7 ਜੂਨ ਨੂੰ ਰਸਮੀ ਅਸਤੀਫਾ ਦੇਣ ਜਾ ਰਹੀ ਹੈ, ਜਿਸ ਨਾਲ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਲਈ ਮੁਕਾਬਲਾ ਸ਼ੁਰੂ ਹੋ ਗਿਆ ਹੈ, ਜੋ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੇਗਾ। ਬ੍ਰੈਗਜ਼ਿਟ ਦੇ ਸਮਰਥਕ 54 ਸਾਲਾ ਬੋਰਿਸ ਇਸ ਦੌੜ 'ਚ ਅੱਗੇ ਚੱਲ ਰਹੇ ਹਨ। ਉਹ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਅਕਸਰ ਭਾਰਤ-ਬ੍ਰਿਟੇਨ ਦੇ ਵਿਚਾਲੇ ਨਜ਼ਦੀਕੀ ਵਪਾਰਕ ਸਬੰਧਾਂ ਦੇ ਪੱਖ 'ਚ ਬੋਲਦੇ ਹਨ।

ਜਾਨਸਨ ਨੇ ਵੀਰਵਾਰ ਨੂੰ ਭਾਜਪਾ ਦੀ ਜਿੱਤ ਤੋਂ ਤੁਰੰਤ ਬਾਅਦ ਮੋਦੀ ਲਈ ਸੰਦੇਸ਼ 'ਚ ਕਿਹਾ ਕਿ ਭਾਰਤੀ ਚੋਣ ਨਤੀਜੇ 2019 'ਚ ਵੱਡੀ ਜਿੱਤ ਲਈ ਨਰਿੰਦਰ ਮੋਦੀ ਨੂੰ ਵਧਾਈ। ਇਹ ਨਵਾਂ ਭਾਰਤ ਤੁਹਾਡੇ ਆਸ਼ਾਵਾਦੀ ਨਜ਼ਰੀਏ ਦੀ ਪੁਸ਼ਟੀ ਹੈ। ਉਨ੍ਹਾਂ ਕਿਹਾ ਕਿ ਚਲੋ ਆਉਣ ਵਾਲੇ ਸਾਲਾਂ 'ਚ ਬ੍ਰਿਟੇਨ-ਭਾਰਤ ਦੇ ਵਿਚਾਲੇ ਹੋਰ ਕਰੀਬੀ ਸਾਂਝੇਦਾਰੀ ਦੀ ਉਮੀਦ ਕਰੀਏ।


author

Baljit Singh

Content Editor

Related News