ਬ੍ਰਿਟੇਨ ''ਚ ਵੀ ਰਾਮ ਨਾਮ ਦੀ ਧੂਮ, ਸੰਸਦ ''ਚ ਗੂੰਜੇ ''ਸ਼੍ਰੀ ਰਾਮ'' ਦੇ ਜੈਕਾਰੇ (ਤਸਵੀਰਾਂ)
Friday, Jan 19, 2024 - 06:14 PM (IST)
ਲੰਡਨ (ਏਐਨਆਈ): ਰਾਮ ਮੰਦਰ ਦਾ ਉਤਸ਼ਾਹ ਸੱਭਿਆਚਾਰਕ ਸੀਮਾਵਾਂ ਨੂੰ ਵੀ ਪਾਰ ਕਰ ਗਿਆ ਹੈ। ਉਂਝ ਤਾਂ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਅਯੁੱਧਿਆ ਵਿਚ ਹੋ ਰਹੀ ਹੈ ਪਰ ਇਸ ਦੀ ਗੂੰਜ ਦੁਨੀਆ ਭਰ ਵਿਚ ਸੁਣਾਈ ਦੇ ਰਹੀ ਹੈ। ਜਿਵੇਂ ਕਿ ਵਿਸ਼ਵ ਭਾਈਚਾਰਾ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ, ਯੂ.ਕੇ ਦੀ ਸਨਾਤਨ ਸੰਸਥਾ (ਐਸ.ਐਸ.ਯੂ.ਕੇ) ਨੇ ਸ਼ੰਖ ਦੀ ਬ੍ਰਹਮ ਧੁਨੀ ਨਾਲ ਬ੍ਰਿਟਿਸ਼ ਸੰਸਦ ਵਿੱਚ ਰਾਮ ਮੰਦਰ ਲਈ ਖੁਸ਼ੀ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਭਗਵਾਨ ਸ਼੍ਰੀਰਾਮ ਨੂੰ ਲੈ ਕੇ ਪਿਆਰ ਦੇਖਣ ਨੂੰ ਮਿਲਿਆ।
ਹਾਊਸ ਆਫ਼ ਕਾਮਨਜ਼ ਦੀਆਂ ਕੰਧਾਂ ਦੇ ਅੰਦਰ ਦਾ ਮਾਹੌਲ ਖੁਸ਼ਨੁਮਾ ਹੋ ਗਿਆ ਕਿਉਂਕਿ 'ਯੁਗਪੁਰਸ਼' ਵਜੋਂ ਜਾਣੇ ਜਾਂਦੇ ਸ਼੍ਰੀ ਰਾਮ ਸ਼ਰਧਾ ਦਾ ਕੇਂਦਰ ਬਿੰਦੂ ਬਣ ਗਏ। ਸਮਾਗਮ ਦੀ ਸ਼ੁਰੂਆਤ ਇੱਕ ਭਾਵਪੂਰਨ ਭਜਨ ਨਾਲ ਹੋਈ, ਜਿਸ ਤੋਂ ਬਾਅਦ SSUK ਮੈਂਬਰਾਂ ਨੇ ਕਾਕਭੂਸ਼ੁੰਡੀ ਸੰਵਾਦ ਦੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ SSUK ਨੇ ਗੀਤਾ ਦੇ 12ਵੇਂ ਅਧਿਆਏ ਦਾ ਅਧਿਐਨ ਕਰਕੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਵਰਨਣ ਕੀਤਾ।
ਹੈਰੋ ਦੇ ਸੰਸਦ ਮੈਂਬਰ ਬੌਬ ਬਲੈਕਮੈਨ, ਬ੍ਰਾਹਮਰਿਸ਼ੀ ਆਸ਼ਰਮ, ਹੰਸਲੋ ਤੋਂ ਰਾਜ ਰਾਜੇਸ਼ਵਰ ਗੁਰੂ ਜੀ ਅਤੇ ਸਵਾਮੀ ਸੂਰਿਆ ਪ੍ਰਭਾ ਦੀਦੀ ਨਾਲ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ, ਜੋ ਅਧਿਆਤਮਿਕਤਾ ਅਤੇ ਸੰਸਦੀ ਮੌਜੂਦਗੀ ਦੇ ਸੁਮੇਲ ਨੂੰ ਦਰਸਾਉਂਦਾ ਹੈ। ਚੰਦਾ ਝਾਅ ਬਿਹਾਰ ਦੇ ਬੇਟੀਆ ਦੀ ਰਹਿਣ ਵਾਲੀ ਹੈ। ਇਸ ਮੌਕੇ ਮੁੱਖ ਮਹਿਮਾਨ ਪਦਮਸ਼੍ਰੀ ਬ੍ਰਿਟਿਸ਼ ਸੰਸਦ ਬੌਬ ਬਲੈਕਮੈਨ ਵੀ ਮੌਜੂਦ ਸਨ। ਉਨ੍ਹਾਂ ਨੇ ਭਗਵੇਂ ਬਸਤਰ ਪਹਿਨੇ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ। ਇਸ ਦੌਰਾਨ ਬੱਚਿਆਂ ਨੇ ਭਰਤਨਾਟਿਅਮ ਰਾਹੀਂ ਗੀਤ ਗਾ ਕੇ ਸਭ ਨੂੰ ਭਗਵਾਨ ਰਾਮ ਬਾਰੇ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ’ਚ ਵੀ ਰਾਮ ਨਾਮ ਦੀ ਧੂਮ, ਬਣੇਗਾ ਦੁਨੀਆ ਦਾ ਸਭ ਤੋਂ ਉੱਚਾ 'ਰਾਮ ਮੰਦਰ'
ਚੰਦਾ ਝਾਅ, ਜੋ ਲੰਡਨ ਦੀ ਰੇਡੀਓ ਜੌਕੀ ਵਜੋਂ ਕੰਮ ਕਰਦੀ ਹੈ, ਨੇ ਕਿਹਾ ਕਿ ਵਿਅਕਤੀ ਨੂੰ ਹਮੇਸ਼ਾ ਸਨਾਤਨ ਅਤੇ ਹਿੰਦੂ ਧਰਮ ਦੇ ਪ੍ਰਚਾਰ ਲਈ ਕੰਮ ਕਰਨਾ ਚਾਹੀਦਾ ਹੈ। ਲੰਡਨ 'ਚ ਰਹਿ ਕੇ ਵੀ ਅਸੀਂ ਅਯੁੱਧਿਆ ਨਹੀਂ ਆ ਸਕਦੇ, ਪਰ ਲੰਡਨ 'ਚ ਹੀ ਰਾਮ ਮੰਦਰ 'ਚ ਦੀਵਾ ਜਗਾਵਾਂਗੇ। ਅਸੀਂ ਸਾਰੇ ਭਾਰਤੀ ਪੂਜਾ ਕਰਾਂਗੇ। ਅਸੀਂ ਲੰਡਨ ਵਿੱਚ ਹੀ ਗੀਤ ਗਾਵਾਂਗੇ। ਤੁਹਾਨੂੰ ਦੱਸ ਦੇਈਏ ਕਿ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ 2024 ਨੂੰ ਅਯੁੱਧਿਆ ਦੇ ਰਾਮ ਮੰਦਿਰ ਵਿੱਚ ਕੀਤੀ ਜਾਣਾ ਹੈ। ਹੁਣ ਇਸ ਵਿੱਚ ਸਿਰਫ਼ 3 ਦਿਨ ਬਚੇ ਹਨ। ਅਜਿਹੇ 'ਚ ਰਾਮ ਮੰਦਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਮੰਦਰ ਵਿੱਚ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਮਲੱਲਾ ਦੀ ਮੂਰਤੀ ਪੂਰੀ ਰੀਤੀ-ਰਿਵਾਜਾਂ ਨਾਲ ਮੰਦਰ ਦੇ ਪਾਵਨ ਅਸਥਾਨ 'ਚ ਸਥਾਪਿਤ ਕੀਤੀ ਗਈ। ਹੁਣ ਲੱਖਾਂ-ਕਰੋੜਾਂ ਰਾਮ ਭਗਤ ਆਪਣੇ ਪ੍ਰਾਣ ਪ੍ਰਤਿਸ਼ਠਾ ਦੀ ਉਡੀਕ ਕਰ ਰਹੇ ਹਨ। ਵੀਰਵਾਰ ਨੂੰ ਦੇਸ਼ ਭਰ ਦੇ 200 ਤੋਂ ਵੱਧ ਮੰਦਰਾਂ, ਭਾਈਚਾਰਕ ਸੰਗਠਨਾਂ ਅਤੇ ਐਸੋਸੀਏਸ਼ਨਾਂ ਦੁਆਰਾ ਹਸਤਾਖਰ ਕੀਤੇ ਯੂ.ਕੇ ਘੋਸ਼ਣਾ ਪੱਤਰ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।