ਬ੍ਰਿਟੇਨ : ਦਫ਼ਤਰ ਦੀ ਇਮਾਰਤ ਨੂੰ ਗੁਰਦੁਆਰੇ ''ਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ

Tuesday, Jan 17, 2023 - 04:38 PM (IST)

ਬ੍ਰਿਟੇਨ : ਦਫ਼ਤਰ ਦੀ ਇਮਾਰਤ ਨੂੰ ਗੁਰਦੁਆਰੇ ''ਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ

ਲੰਡਨ (ਆਈ.ਏ.ਐੱਨ.ਐੱਸ.) ਬ੍ਰਿਟੇਨ ਵਿੱਚ ਜੇਕਰ ਯੋਜਨਾਵਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਤਿੰਨ ਮੰਜ਼ਿਲਾ ਇਕ ਦਫਤਰ ਦੀ ਇਮਾਰਤ ਜਲਦੀ ਹੀ ਸਿੱਖ ਗੁਰਦੁਆਰੇ ਵਿੱਚ ਤਬਦੀਲ ਹੋ ਸਕਦੀ ਹੈ। shropshirestar.com ਦੀ ਰਿਪੋਰਟ ਅਨੁਸਾਰ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਦੁਆਰਾ ਟੈਲਫੋਰਡ ਐਂਡ ਰੈਕਿਨ ਕੌਂਸਲ ਕੋਲ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ ਤਾਂ ਜੋ ਓਕੇਨਗੇਟਸ ਦੇ ਮੌਜੂਦਾ ਗੁਰਦੁਆਰਾ ਸਾਹਿਬ ਨੂੰ ਸ਼੍ਰੋਪਸ਼ਾਇਰ ਦੇ ਟੈਲਫੋਰਡ ਖੇਤਰ ਵਿੱਚ ਐਬੇ ਹਾਊਸ ਵਿੱਚ ਤਬਦੀਲ ਕੀਤਾ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਮੈਲਬੌਰਨ 'ਚ 5 ਦਿਨ ਦੇ ਅੰਦਰ ਦੂਜੇ ਹਿੰਦੂ ਮੰਦਰ 'ਚ ਭੰਨ-ਤੋੜ

ਓਕੇਨਗੇਟਸ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ 6,573 ਵਰਗ ਫੁੱਟ ਦੇ ਖੇਤਰ ਵਿਚ ਫੈਲਿਆ ਹੋਇਆ ਹੈ, ਜੋ ਐਬੇ ਹਾਊਸ ਦੇ ਆਕਾਰ ਦੇ ਇੱਕ ਚੌਥਾਈ ਤੋਂ ਵੀ ਘੱਟ ਹੈ।ਐਬੇ ਹਾਊਸ ਦੀ ਇਮਾਰਤ ਦੋ ਸਾਲ ਪਹਿਲਾਂ ਕੌਂਸਲ ਦੁਆਰਾ HMRC (ਹਰ ਮੈਜੇਸਟੀਜ਼ ਰੈਵੇਨਿਊ ਐਂਡ ਕਸਟਮਜ਼) ਨੂੰ ਲੀਜ਼ 'ਤੇ ਦਿੱਤੀ ਗਈ ਸੀ। ਇਹ 1990 ਵਿੱਚ ਬਣਾਈ ਗਈ ਸੀ ਅਤੇ 28,886 ਵਰਗ ਫੁੱਟ ਜਗ੍ਹਾ ਪ੍ਰਦਾਨ ਕਰਦੀ ਹੈ।ਇੰਦਰਜੀਤ ਸਿੰਘ ਗਿੱਲ ਨੇ ਅਰਜ਼ੀ ਵਿੱਚ ਲਿਖਿਆ ਕਿ "ਇਸ ਇਮਾਰਤ ਨੂੰ ਸ਼੍ਰੋਪਸ਼ਾਇਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿੱਖ ਭਾਈਚਾਰੇ ਲਈ ਪੂਜਾ ਸਥਾਨ ਵਜੋਂ ਵਰਤਣ ਦਾ ਇਰਾਦਾ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 70 ਹੋਈ, ਰਿਸ਼ਤੇਦਾਰਾਂ ਨੂੰ ਸੌਂਪੀਆਂ ਜਾ ਰਹੀਆਂ ਲਾਸ਼ਾਂ

ਰਿਪੋਰਟ ਦੇ ਅਨੁਸਾਰ ਆਗਾਮੀ ਗੁਰਦੁਆਰੇ ਵਿੱਚ ਰਸੋਈ ਅਤੇ ਕਮਿਊਨਿਟੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਸਾਈਟ 'ਤੇ ਇੱਕ ਸਿੱਖ ਗ੍ਰੰਥੀ ਰਹੇਗਾ।ਜਿੱਥੇ ਇਸ ਕਦਮ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੱਡੇ ਪੱਧਰ 'ਤੇ ਸਮਰਥਨ ਦਿੱਤਾ ਹੈ, ਉਨ੍ਹਾਂ ਵਿੱਚੋਂ ਕੁਝ ਨੇ ਇਸ ਪ੍ਰਸਤਾਵ 'ਤੇ ਇਤਰਾਜ਼ ਉਠਾਇਆ ਹੈ"। ਇੱਕ ਕਮਿਊਨਿਟੀ ਮੈਂਬਰ ਸੁਖਜੀਤ ਸਿੰਘ ਨੇ ਸ਼੍ਰੋਪਸ਼ਾਇਰਸਟਾਰ ਨੂੰ ਦੱਸਿਆ ਕਿ ਮੌਜੂਦਾ ਪ੍ਰਾਪਰਟੀ ਫ੍ਰੀਹੋਲਡ ਹੈ ਅਤੇ ਨਵੀਂ ਪ੍ਰਸਤਾਵਿਤ ਪ੍ਰਾਪਰਟੀ ਸਿਰਫ ਇੱਕ ਲੀਜ਼ਹੋਲਡ ਹੈ, ਜਿਸਨੂੰ ਚਲਾਉਣ ਲਈ ਬਹੁਤ ਖਰਚਾ ਆਵੇਗਾ, ਇਹ ਸਾਡਾ ਪਰਿਵਾਰਕ ਗੁਰਦੁਆਰਾ ਹੈ ਜੋ ਅਸੀਂ ਜਨਮ ਤੋਂ ਲੈ ਕੇ ਵਰਤਿਆ ਹੈ - ਅਸੀਂ ਨਹੀਂ ਚਾਹੁੰਦੇ ਕਿ ਇਹ ਬੰਦ ਹੋਵੇ ਜਾਂ ਤਬਦੀਲ ਹੋਵੇ,"।ਸਿੰਘ ਨੇ ਅੱਗੇ ਕਿਹਾ ਕਿ ਓਕੇਨਗੇਟਸ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਟਿਕਾਊ ਬਣਾਉਣ ਲਈ 30 ਸਾਲ ਦੀ ਸਖ਼ਤ ਮਿਹਨਤ ਕੀਤੀ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News