ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਭਾਰਤ ਨਾਲ ਚੀਨ ਦੇ ''ਧੌਂਸ ਭਰੇ ਵਤੀਰੇ'' ''ਤੇ ਜਤਾਈ ਚਿੰਤਾ

06/30/2020 9:09:49 PM

ਲੰਡਨ(ਭਾਸ਼ਾ): ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਭਾਰਤ ਦੇ ਨਾਲ ਸਰਹੱਦੀ ਵਿਵਾਦ ਵਿਚ ਚੀਨ ਦੇ 'ਧੌਂਸ ਭਰੇ ਵਤੀਰੇ' ਅਤੇ ਕੋਵਿਡ-19 ਦੇ ਦੇਰ ਨਾਲ ਐਲਾਨ ਕੀਤੇ ਜਾਣ 'ਤੇ ਸੰਸਦ ਵਿਚ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਨੇ ਚੀਨ 'ਤੇ ਪਾਬੰਦੀ 'ਤੇ ਬ੍ਰਿਟੇਨ ਦੀ ਨਿਰਭਰਤਾ ਦੀ ਅੰਦਰੂਨੀ ਸਮੀਖਿਆ ਕੀਤੇ ਜਾਣ ਦੀ ਵੀ ਅਪੀਲ ਕੀਤੀ।

ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਇਆਨ ਡੰਕਨ ਸਮਿਥ ਨੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਘੱਟਗਿਣਤੀ ਭਾਈਚਾਰੇ ਦੇ ਨਾਲ ਚੀਨੀ ਸਰਕਾਰ ਦੇ ਦੁਰਵਿਵਹਾਰ ਦਾ ਮੁੱਦਾ ਸੋਮਵਾਰ ਸ਼ਾਮ ਨੂੰ ਹਾਊਸ ਆਫ ਕਾਮਨਸ ਵਿਚ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਚੁੱਕਿਆ। ਸਮਿਥ ਨੇ ਸਵਾਲ ਕੀਤਾ ਕਿ ਮਨੁੱਖੀ ਅਧਿਕਾਰਾਂ 'ਤੇ ਚੀਨੀ ਸਰਕਾਰ ਦੇ ਡਰਾਉਣੇ ਰਿਕਾਰਡ, ਹਾਂਗਕਾਂਗ ਵਿਚ ਸੁਤੰਤਰਤਾ 'ਤੇ ਹਮਲਾ, ਦੱਖਣੀ ਚੀਨ ਸਾਗਰ ਤੋਂ ਭਾਰਤ ਤੱਕ ਦੇ ਸਰਹੱਦੀ ਵਿਵਾਦਾਂ ਵਿਚ ਉਸ ਦਾ ਧੌਂਸ ਭਰਿਆ ਵਤੀਰਾ, ਮੁਕਤ ਬਾਜ਼ਾਰ ਨੂੰ ਸੰਚਾਲਿਤ ਕਰਨ ਵਾਲੇ ਨਿਯਮਾਂ ਦੀ ਉਲੰਘਣਾ, ਕੋਵਿਡ-19 ਦਾ ਦੇਰ ਨਾਲ ਐਲਾਨ ਆਦਿ ਨੂੰ ਦੇਖਦੇ ਹੋਏ ਕੀ ਸਰਕਾਰ ਹੁਣ ਚੀਨ 'ਤੇ ਪਾਬੰਦੀ ਦੀ ਨਿਰਭਰਤਾ ਦੀ ਅੰਦਰੂਨੀ ਜਾਂਚ ਕਰੇਗੀ। ਏਸ਼ੀਆ ਮਾਮਲਿਆਂ ਦੇ ਲਈ ਬ੍ਰਿਟਿਸ਼ ਮੰਤਰੀ ਨਿਗੇਲ ਐਡਮਸ ਨੇ ਇਹ ਕਹਿੰਦੇ ਹੋਏ ਜਵਾਬ ਦਿੱਤਾ ਕਿ ਬ੍ਰਿਟੇਨ ਸਰਕਾਰ ਵੱਖ-ਵੱਖ ਮੁੱਦਿਆਂ 'ਤੇ ਆਪਣੀਆਂ ਚਿੰਤਾਵਾਂ ਨੂੰ ਲਗਾਤਾਰ ਚੀਨ ਸਾਹਮਣੇ ਚੁੱਕਦੀ ਰਹੀ ਹੈ। 

ਵਿਰੋਧੀ ਲੇਬਰ ਪਾਰਟੀ ਦੇ ਮੈਂਬਰ ਸੰਸਦ ਮੈਂਬਰ ਸਟੀਫਨ ਕਿਨਾਕ ਨੇ ਵੀ ਆਪਣੇ ਲੋਕਾਂ ਤੇ ਗੁਆਂਢੀ ਦੇਸ਼ਾਂ ਪ੍ਰਤੀ ਚੀਨ ਦੇ ਵਿਵਹਾਰ ਨੂੰ ਲੈ ਕੇ ਮੰਤਰੀ 'ਤੇ ਦਬਾਅ ਪਾਇਆ। ਐਡਮਸ ਨੇ ਆਪਣੇ ਜਵਾਬ ਵਿਚ ਕਿਹਾ ਕਿ ਬ੍ਰਿਟੇਨ ਇਨ੍ਹਾਂ ਮੁੱਦਿਆਂ 'ਤੇ ਬਹੁਤ ਸਰਗਰਮ ਰਿਹਾ ਹੈ ਤੇ ਦੋ-ਪੱਖੀ ਰੂਪ ਨਾਲ ਤੇ ਸੰਯੁਕਤ ਰਾਸ਼ਟਰ ਵਿਚ ਸਾਰੀਆਂ ਚਿੰਤਾਵਾਂ ਨੂੰ ਚੁੱਕਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ਼ਿਨਜਿਆਂਗ ਸੂਬੇ ਵਿਚ ਸਰਗਰਮ ਬ੍ਰਿਟਿਸ਼ ਕੰਪਨੀਆਂ ਨੂੰ ਸਹੀ ਧਿਆਨ ਦੇਣ ਲਈ ਕਿਹਾ ਗਿਆ ਹੈ ਤਾਂਕਿ ਪੁਖਤਾ ਹੋ ਸਕੇ ਕਿ ਉਨ੍ਹਾਂ ਸਪਲਾਈ ਲੜੀ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਹੀਂ ਹੋਵੇ। 


Baljit Singh

Content Editor

Related News