ਯੂ. ਕੇ. : ਸੰਸਦ ਮੈਂਬਰਾਂ ਨੂੰ ਲੱਗੇ ਰੰਗ-ਭਾਗ, ਪਾਬੰਦੀ ਦੇ ਬਾਵਜੂਦ ਪੀ ਸਕਦੇ ਹਨ ਸ਼ਰਾਬ

10/18/2020 2:07:53 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸੰਸਦ ਦੇ ਹਾਊਸ ਆਫ ਕਾਮਨਜ਼ ਦੀਆਂ ਬਾਰਾਂ ਵਿਚ ਪਾਬੰਦੀ ਦੇ ਬਾਵਜੂਦ ਵੀ ਸੰਸਦ ਮੈਂਬਰ ਸ਼ਰਾਬ ਪੀ ਸਕਣਗੇ। ਸਪੀਕਰ ਲਿੰਡਸੇ ਹੋਯੇਲ ਨੇ ਐਲਾਨ ਕੀਤਾ ਕਿ 6 ਬਾਰ ਸ਼ਨੀਵਾਰ ਤੋਂ ਸੰਸਦੀ ਖੇਤਰ ਵਿੱਚ ਸ਼ਰਾਬ ਦੇਣਾ ਬੰਦ ਕਰ ਦੇਣਗੇ ਪਰ ਹਾਊਸ ਆਫ ਲਾਰਡਜ਼ ਨੇ ਅੱਜ ਪੁਸ਼ਟੀ ਕੀਤੀ ਕਿ ਇਸ ਦੇ ਚਾਰ ਸਥਾਨ ਰਾਤ 10 ਵਜੇ ਤੱਕ ਸੰਸਦ ਮੈਂਬਰਾਂ ਨੂੰ ਸ਼ਰਾਬ ਦੇਣ ਲਈ ਖੁੱਲ੍ਹੇ ਰਹਿਣਗੇ।  

ਹਾਊਸ ਆਫ ਲਾਰਡਜ਼ ਵਿਚ ਇਸ ਸਮੇਂ 'ਦਿ ਰਿਵਰ ਰੈਸਟੋਰੈਂਟ', 'ਪੀਅਰਜ਼ ਡਾਇਨਿੰਗ ਰੂਮ', 'ਪੀਅਰਜ਼ ਗੈਸਟ ਰੂਮ' ਅਤੇ 'ਮਿਲਬੈਂਕ ਕੈਫੇਟੇਰੀਆ' ਸ਼ਰਾਬ ਦੀ ਸੇਵਾ ਲਈ ਖੁੱਲ੍ਹੇ ਹਨ ਜਦਕਿ 'ਦਿ ਵੂਲਸੈਕ', 'ਦਿ ਰਿਵਰ ਰੈਸਟੋਰੈਂਟ ਬਾਰ', 'ਦਿ ਬਿਸ਼ਪਜ਼ ਬਾਰ' ਅਤੇ 'ਹਾਊਸ ਆਫ਼ ਲਾਰਡਜ਼' ਦੇ ਬੈਰੀ ਰੂਮ, ਜੋ ਪਹਿਲਾਂ ਸ਼ਰਾਬ ਵੇਚਦੇ ਸਨ, ਮਾਰਚ ਤੋਂ ਬੰਦ ਕੀਤੇ ਹੋਏ ਹਨ। ਇਸ ਸੰਬੰਧ ਵਿਚ 'ਹਾਊਫ ਲਾਰਡਜ਼' ਦੇ ਬੁਲਾਰੇ ਅਨੁਸਾਰ ਕੋਵਿਡ-19 ਮਹਾਮਾਰੀ ਦੇ ਦੌਰਾਨ ਹਾਊਸ ਆਫ਼ ਲਾਰਡਜ਼ ਨੇ ਲੋਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸਾਰਿਆਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖਿਆ ਜਾ ਸਕੇ।


Lalita Mam

Content Editor

Related News