ਜਾਣੋ ਕਿਵੇਂ ਬਣੇ ਸਨ ਮੋਤਾ ਸਿੰਘ ਯੂ.ਕੇ. ਦੇ ਪਹਿਲੇ ਸਿੱਖ ਅਤੇ ਏਸ਼ੀਅਨ ਜੱਜ

Tuesday, Sep 22, 2020 - 12:05 PM (IST)

ਜਾਣੋ ਕਿਵੇਂ ਬਣੇ ਸਨ ਮੋਤਾ ਸਿੰਘ ਯੂ.ਕੇ. ਦੇ ਪਹਿਲੇ ਸਿੱਖ ਅਤੇ ਏਸ਼ੀਅਨ ਜੱਜ

ਲੰਡਨ (ਬਿਊਰੋ): ਦੁਨੀਆ ਦੇ ਹਰੇਕ ਕੋਨੇ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਹਨਾਂ ਵਿਚੋਂ ਕਈਆਂ ਨੇ ਉੱਚ ਪ੍ਰਾਪਤੀਆਂ ਹਾਸਲ ਕਰ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਹੈ।ਇਹਨਾਂ ਵਿਚੋਂ ਇਕ ਮੋਤਾ ਸਿੰਘ ਹਨ, ਜਿਹਨਾਂ ਨੇ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ ਦੇ ਰੂਪ ਵਿਚ ਇਕ ਅਦਾਲਤ ਵਿਚ ਜੱਜ ਦਾ ਅਹੁਦਾ ਸੰਭਾਲਿਆ ਸੀ। ਕੀਨੀਆ ਦੇ ਜੰਮਪਲ ਵਕੀਲ ਮੋਤਾ ਸਿੰਘ ਦੀ 16 ਅਕਤੂਬਰ 1979 ਨੂੰ ਸਰਕਟ ਜੱਜ ਲੰਡਨ ਵਜੋਂ ਨਿਯੁਕਤੀ ਹੋਈ ਸੀ।

PunjabKesari

ਪੂਰਬੀ ਅਫਰੀਕੀ ਰੇਲਵੇ ਅਤੇ ਹਾਰਬਰਜ਼ ਵਿਖੇ ਕਲਰਕ ਵਜੋਂ ਕੰਮ ਕਰਨ ਦੇ ਥੋੜ੍ਹੇ ਸਮੇਂ ਬਾਅਦ ਉਹ ਨੈਰੋਬੀ ਵਿਚ ਵਕੀਲਾਂ ਦੀ ਇਕ ਯੂਰਪੀਅਨ ਫਰਮ ਵਿਚ ਸ਼ਾਮਲ ਹੋ ਗਏ। ਇਸੇ ਦੌਰਾਨ ਉਨ੍ਹਾਂ ਦਾ ਵਿਆਹ 1950 ਵਿਚ ਸਵਰਨ ਕੌਰ ਨਾਲ ਹੋਇਆ ਅਤੇ ਇਕ ਸਾਲ ਬਾਅਦ ਇਕ ਧੀ ਦਾ ਜਨਮ ਹੋਇਆ ਸੀ। ਉਸਨੇ ਆਪਣੀ ਬਾਰ ਦੀ ਪੜ੍ਹਾਈ ਜਾਰੀ ਰੱਖੀ। 1953 ਵਿਚ ਸਿੰਘ ਆਪਣੀ ਪਤਨੀ ਅਤੇ ਧੀ ਨਾਲ ਇੰਗਲੈਂਡ ਚਲੇ ਗਏ। 1955 ਵਿਚ ਬਾਰ ਫਾਈਨਲ ਦੀਆਂ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਨੈਰੋਬੀ ਵਿਚ ਬੈਰਿਸਟਰ ਵਜੋਂ ਆਪਣਾ ਅਭਿਆਸ ਸ਼ੁਰੂ ਕਰਨ ਲਈ ਉਹ 1956 ਵਿਚ ਕੀਨੀਆ ਵਾਪਸ ਆਏ। ਉਹਨਾਂ ਨੇ ਰਾਜਨੀਤੀ ਵਿਚ ਵੀ ਪ੍ਰਵੇਸ਼ ਕੀਤਾ ਅਤੇ ਇਕ ਸਿਟੀ ਕੌਂਸਲਰ ਚੁਣੇ ਗਏ ਅਤੇ ਫਿਰ ਨੈਰੋਬੀ ਸਿਟੀ ਦੇ ਐਲਡਰਮੈਨ ਦੇ ਅਹੁਦੇ 'ਤੇ ਪਹੁੰਚ ਗਏ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਸੁਨਾਮੀ ਟੈਸਟ ਸਾਇਰਨ 27 ਸਤੰਬਰ ਨੂੰ

1965 ਵਿਚ ਇੰਗਲੈਂਡ ਜਾਣ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਕਈ ਜ਼ਿੰਮੇਵਾਰ ਅਹੁਦਿਆਂ 'ਤੇ ਰਹੇ। 1967 ਵਿਚ ਉਹ ਇੰਗਲਿਸ਼ ਬਾਰ ਵਿਚ ਸ਼ਾਮਲ ਹੋਏ ਅਤੇ 1982 ਵਿਚ ਬੈਂਚ ਵਿਚ ਆਪਣੀ ਨਿਯੁਕਤੀ ਨੂੰ ਲੈ ਕੇ ਸੁਰਖੀਆਂ 'ਚ ਆਏ । ਇਹ ਇਕ ਘੱਟ-ਗਿਣਤੀ ਸਮੂਹ ਵਿਚੋਂ ਪਹਿਲਾ ਸ਼ਖ਼ਸ ਸੀ ਅਤੇ ਘੋੜੇ ਦੇ ਵਾਲਾਂ ਦੀ ਟੋਪੀ ਬਜਾਏ ਪੱਗ ਬੰਨ੍ਹ ਕੇ ਅੰਗਰੇਜ਼ੀ ਬੈਂਚ 'ਤੇ ਬੈਠਣ ਵਾਲਾ ਪਹਿਲਾ ਜੱਜ ਸੀ। ਬਾਅਦ ਵਿਚ ਸਾਲ 2010 ਵਿਚ ਉਹਨਾਂ ਨੂੰ 'ਨਾਈਟ'(ਸਰਦਾਰ ਜਾਂ ਕੌਮੀ ਸੇਵਾ ਲਈ ਦਿੱਤੀ ਉਪਾਧੀ) ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ ਉਹ ਸਰ ਮੋਤਾ ਸਿੰਘ ਬਣ ਗਏ।
 


author

Vandana

Content Editor

Related News