ਪੁਲ ਤੋਂ 'ਗਾਇਬ' ਹੋ ਰਹੀਆਂ ਗੱਡੀਆਂ ਦੀ ਸੱਚਾਈ ਕਰ ਦੇਵੇਗੀ ਹੈਰਾਨ, ਵੀਡੀਓ

Wednesday, Jul 03, 2019 - 10:13 AM (IST)

ਲੰਡਨ (ਬਿਊਰੋ)— ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ ਜੋਂ ਤੁਹਾਨੂੰ ਆਪਟੀਕਲ ਇਲੂਜ਼ਨ (optical illusion) ਮਤਲਬ ਦ੍ਰਿਸ਼ਟੀ ਭਰਮ ਪੈਦਾ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਵੀਡੀਓ ਬਾਰੇ ਦੱਸਾਂਗੇ ਜਿਸ ਵਿਚ ਗੱਡੀਆਂ ਕਿਸੇ ਨਦੀ ਵਿਚ ਗਾਇਬ ਹੁੰਦੀਆਂ ਨਜ਼ਰ ਆਉਂਦੀਆਂ ਹਨ।

 

ਬ੍ਰਿਟੇਨ ਵਿਚ ਰਹਿਣ ਵਾਲੇ ਡੇਨੀਅਲ ਨਾਮ ਦੇ ਇਕ ਵਿਅਕਤੀ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਵਿਚ ਅਜਿਹਾ ਲੱਗ ਰਿਹਾ ਹੈ ਕਿ ਪੁਲ 'ਤੇ ਦੌੜ ਰਹੀਆਂ ਗੱਡੀਆਂ ਇਸ ਦੀ ਰੇਲਿੰਗ ਵੱਲ ਜਾਂਦੇ-ਜਾਂਦੇ ਗਾਇਬ ਹੋ ਜਾਂਦੀਆਂ ਹਨ।

 

ਭਾਵੇਂਕਿ ਕੁਝ ਲੋਕਾਂ ਨੇ ਇਸ ਭਰਮ ਨੂੰ ਤੋੜਦਿਆਂ ਸੱਚਾਈ ਦੱਸੀ। ਅਜਿਹੇ ਹੀ ਇਕ ਟਵਿੱਟਰ ਯੂਜ਼ਰ ਨੇ ਦੱਸਿਆ ਕਿ ਅਸਲ ਵਿਚ ਇਹ ਪੁਲ ਹੈ ਹੀ ਨਹੀਂ ਸਗੋਂ ਇਕ ਸਧਾਰਨ ਸੜਕ ਹੈ ਜੋ ਨਦੀ ਨਜ਼ਰ ਆ ਰਹੀ ਹੈ। ਉਹ ਇਕ ਪਾਰਕਿੰਗ ਦੀ ਛੱਤ ਹੈ ਜਿਸ ਵੱਲ ਕਾਰਾਂ ਜਾ ਰਹੀਆਂ ਹਨ।


author

Vandana

Content Editor

Related News