ਬ੍ਰਿਟੇਨ ਦੇ ਮੰਤਰੀ ਨੇ ਭਾਰੀ ਜੁਰਮਾਨੇ ਦੇ ਬਾਰੇ ਦੀ ਦਿੱਤੀ ਚਿਤਾਵਨੀ, ਇੰਗਲੈਂਡ ’ਚ ਦੂਜਾ ਲਾਕਡਾਊਨ ਸ਼ੁਰੂ

Thursday, Nov 05, 2020 - 10:22 PM (IST)

ਬ੍ਰਿਟੇਨ ਦੇ ਮੰਤਰੀ ਨੇ ਭਾਰੀ ਜੁਰਮਾਨੇ ਦੇ ਬਾਰੇ ਦੀ ਦਿੱਤੀ ਚਿਤਾਵਨੀ, ਇੰਗਲੈਂਡ ’ਚ ਦੂਜਾ ਲਾਕਡਾਊਨ ਸ਼ੁਰੂ

ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਲੋਕਾਂ ਨੂੰ ਲਾਕਡਾਊਨ ਨਿਯਮਾਂ ਦੇ ਉਲੰਘਣਾਂ ਨੂੰ ਲੈ ਕੇ ਭਾਰੀ ਜੁਰਮਾਨਾ ਲਗਾਏ ਜਾਣ ਦੀ ਵੀਰਵਾਰ ਨੂੰ ਚਿਤਾਵਨੀ ਦਿੱਤੀ। ਕੋਵਿਡ-19 ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ’ਚ ਇੰਗਲੈਂਡ ’ਚ ਦੂਜਾ ਲਾਕਡਾਊਨ ਸ਼ੁਰੂ ਹੋਇਆ ਜਿਸ ਦੇ ਘਟੋ-ਘੱਟ ਦੋ ਦਸੰਬਰ ਤੱਕ ਚੱਲਣ ਦੀ ਉਮੀਦ ਹੈ।

ਬ੍ਰਿਟੇਨ ਦੇ ਨਿਆਂ ਮੰਤਰੀ ਰਾਬਰਟ ਬਕਲੈਂਡ ਨੇ ਕਿਹਾ ਕਿ ਦੇਸ਼ ਦੀ ਪੁਲਸ ਬਲ ਪੁਲਿਸਿੰਗ ਦੇ ਸਿਧਾਂਤ ਦਾ ਪਾਲਣ ਕਰਨਾ ਜਾਰੀ ਰੱਖਣਗੇ ਪਰ ਉਹ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ ਅਤੇ ਲੋੜ ਪੈਣ ’ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਰੂਰੀ ਕੰਮ ਹੋਣ ਜਾਂ ਜ਼ਰੂਰੀ ਵਸਤਾਂ ਲੈਣੀਆਂ ਹੋਵੇ ਤਾਂ ਹੀ ਬਾਹਰ ਨਿਕਲੋ। ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ, ਪੱਬ, ਬਾਰ, ਰੈਸਟੋਰੈਂਟ ਅਤੇ ਜਿੰਮਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲਾਕਡਾਊਨ ਸੰਬੰਧੀ ਨਿਯਮਾਂ ਦਾ ਉਲੰਘਣ ਕਰਨ ’ਤੇ 200 ਪਾਊਂਡ ਦਾ ਜੁਰਮਾਨਾ ਹੈ ਅਤੇ ਵੱਡੇ ਇਕੱਠ ਦੇ ਪ੍ਰਬੰਧਕਾਂ ਨੂੰ 10,000 ਪਾਊਂਡ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।


author

Karan Kumar

Content Editor

Related News