ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਚੁਣੇ ਗਏ ਮੇਅਰ

Sunday, May 22, 2022 - 06:51 PM (IST)

ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਚੁਣੇ ਗਏ ਮੇਅਰ

ਲੰਡਨ-ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਮੇਅਰ ਚੁਣੇ ਗਏ ਹਨ। ਦਿੱਲੀ 'ਚ ਜਨਮੇ ਚੋਪੜਾ ਨੇ 'ਸੈਂਟਰਲ ਲੰਡਨ' ਸਥਿਤ ਸਾਊਥਵਾਰਕ ਕੈਥੇਡ੍ਰਲ 'ਚ ਸ਼ਨੀਵਾਰ ਨੂੰ ਸਹੁੰ ਚੁੱਕੀ। ਉਹ 2014-15 'ਚ ਵੀ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਮੇਅਰ ਸਨ। ਉਹ 2013-14 'ਚ ਇਸ ਦੇ ਡਿਪਟੀ ਮੇਅਰ ਸਨ। ਉਹ ਇਸ ਬਰੋ (ਪ੍ਰਸ਼ਾਸਨਿਕ ਖੰਡ) 'ਚ ਇਸ ਵੱਕਾਰੀ ਅਹੁਦੇ 'ਤੇ ਬੈਠਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।

ਇਹ ਵੀ ਪੜ੍ਹੋ :- ਅਮਰੀਕਾ ਨੇ ਪੰਜ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਕੀਤਾ ਬਾਹਰ

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ 'ਚ ਲੰਡਨ ਬ੍ਰਿਜ ਅਤੇ ਵੈਸਟ ਬਰਮੋਂਡਸੇ ਸੀਟ 'ਤੇ ਲਿਬਰਲ ਡੈਮੋਕ੍ਰੇਟਸ ਨੂੰ ਹਰਾਇਆ। ਇਸ ਤੋਂ ਪਹਿਲਾਂ ਇਨ੍ਹਾਂ ਸੀਟ 'ਤੇ ਦਹਾਕਿਆਂ ਤੱਕ ਵਿਰੋਧੀ ਦਲ ਦਾ ਕਬਜ਼ਾ ਸੀ। ਚੋਪੜਾ ਦੀ ਜਿੱਤ ਮਾਇਨੇ ਰੱਖਦੀ ਹੈ ਕਿਉਂਕਿ 'ਲੰਡਨ ਬਰੋ ਆਫ਼ ਸਾਊਥਵਾਰਕ ਕਾਊਂਸਿਲ' 'ਚ ਭਾਰਤੀ ਮੂਲ ਦੇ ਸਿਰਫ਼ ਦੋ ਫੀਸਦੀ ਲੋਕ ਹਨ।

ਇਹ ਵੀ ਪੜ੍ਹੋ :-2019 'ਚ 'ਸਰਦੀ ਜ਼ੁਕਾਮ' ਦੇ ਵਾਇਰਸ ਨੇ ਲਈ 1 ਲੱਖ ਬੱਚਿਆਂ ਦੀ ਜਾਨ : ਲੈਂਸੇਟ ਦਾ ਅਧਿਐਨ

ਚੋਪੜਾ ਨੇ 2010 'ਚ ਬ੍ਰਿਟੇਨ ਦੀ ਸਿਆਸਤ 'ਚ ਕਦਮ ਰੱਖਿਆ ਸੀ ਅਤੇ ਉਹ 2014 'ਚ ਪਹਿਲੀ ਵਾਰ ਇਸ ਬਰੋ ਦੇ ਮੇਅਰ ਚੁਣੇ ਗਏ। ਉਨ੍ਹਾਂ ਤਿੰਨ ਵਾਰ ਡਿਪਟੀ ਮੇਅਰ ਵੀ ਰਹੇ। ਉਨ੍ਹਾਂ ਦੀ ਸਿਆਸੀ ਯਾਤਰਾ 1970 ਦੇ ਦਹਾਕੇ 'ਚ ਦਿੱਲੀ ਤੋਂ ਹੀ ਸ਼ੁਰੂ ਹੋ ਗਈ ਸੀ। ਉਹ 1972 'ਚ ਕਾਲਜ ਆਫ਼ ਵੋਕੇਸ਼ਨਲ ਸਟੱਡੀਜ਼, ਦਿੱਲੀ ਯੂਨੀਵਰਸਿਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਨੇ 1973-74 'ਚ ਐੱਲ.ਐੱਲ.ਬੀ. ਦੀ ਪੜ੍ਹਾਈ ਦੌਰਾਨ ਦਿੱਲੀ ਯੂਨੀਵਰਸਿਟੀ 'ਚ ਸੁਪਰੀਮ ਕਾਊਂਸਲਰ ਦਾ ਅਹੁਦਾ ਸੰਭਾਲਿਆ। 

ਇਹ ਵੀ ਪੜ੍ਹੋ :-ਸੇਵਾਮੁਕਤ ਮਹਿਲਾ ਇੰਸਪੈਕਟਰ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ, ਇਲਾਕੇ 'ਚ ਫੈਲੀ ਦਹਿਸ਼ਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News