ਬ੍ਰਿਟੇਨ ਦੀਆਂ ਸਰਕਾਰੀ ਵੈੱਬਸਾਈਟਾਂ ਨੇ ਖੋਲ੍ਹੀ ਕੇਅਰ ਵਰਕਰ ਵੀਜ਼ਾ ਸਕੀਮ ਦੀ ਪੋਲ

Saturday, Jan 10, 2026 - 03:11 AM (IST)

ਬ੍ਰਿਟੇਨ ਦੀਆਂ ਸਰਕਾਰੀ ਵੈੱਬਸਾਈਟਾਂ ਨੇ ਖੋਲ੍ਹੀ ਕੇਅਰ ਵਰਕਰ ਵੀਜ਼ਾ ਸਕੀਮ ਦੀ ਪੋਲ

ਲੰਡਨ (ਸਰਬਜੀਤ ਸਿੰਘ ਬਨੂੜ) - ਬ੍ਰਿਟੇਨ ਦੀ ਕੇਅਰ ਵਰਕਰ ਵੀਜ਼ਾ ਸਕੀਮ ਹੁਣ ਇਕ ਵੱਡੇ ਵਿਵਾਦ ਅਤੇ ਮਨੁੱਖੀ ਸੰਕਟ ਵਿਚ ਬਦਲ ਚੁੱਕੀ ਹੈ। ਸਰਕਾਰੀ ਵੈੱਬਸਾਈਟਾਂ ’ਤੇ ਉਪਲੱਬਧ ਅੰਕੜਿਆਂ ਨੇ ਖੁਦ ਹੀ ਇਸ ਸਕੀਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਕ ਪਾਸੇ ਕਿਹਾ ਗਿਆ ਸੀ ਕਿ ਕੇਅਰ ਸੈਕਟਰ ਵਿਚ 50,000 ਤੋਂ ਵੱਧ ਕਰਮਚਾਰੀਆਂ ਦੀ ਕਮੀ ਹੈ ਪਰ ਦੂਜੇ ਪਾਸੇ ਹਕੀਕਤ ਇਹ ਹੈ ਕਿ ਨੌਕਰੀਆਂ ਅਤੇ ਸਪਾਂਸਰਸ਼ਿਪ ਦੇ ਅੰਕੜਿਆਂ ਵਿਚ ਭਾਰੀ ਅੰਤਰ ਨਜ਼ਰ ਆ ਰਿਹਾ ਹੈ। 

ਐੱਨ. ਐੱਚ. ਐੱਸ. ਜਾਬਸ ਦੀ ਅਧਿਕਾਰਤ ਵੈੱਬਸਾਈਟ ’ਤੇ 7117 ਤੋਂ ਲੈ ਕੇ 10,072 ਨੌਕਰੀਆਂ ਦਿਖਾਈ ਦਿੰਦੀਆਂ ਹਨ ਪਰ ਇਹ ਅੰਕੜੇ ਸਿਰਫ਼ ਸਰਚ ਰਿਜ਼ਲਟ ਹਨ। ਇਨ੍ਹਾਂ ’ਚੋਂ ਬਹੁਤ ਸਾਰੀਆਂ ਨੌਕਰੀਆਂ ਅਸਲ ਵਿਚ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਖੁੱਲ੍ਹੀਆਂ ਨਹੀਂ ਹੁੰਦੀਆਂ ਜਾਂ ਉਨ੍ਹਾਂ ਲਈ ਸਪਾਂਸਰਸ਼ਿਪ ਉਪਲੱਬਧ ਨਹੀਂ ਹੁੰਦੀ। ਬ੍ਰਿਟੇਨ ਸਰਕਾਰ ਦੀ ਆਪਣੀ ਸਾਈਟ ’ਤੇ ਸਿਰਫ਼ 71 ਨੌਕਰੀਆਂ ਸਾਹਮਣੇ ਆਉਂਦੀਆਂ ਹਨ। ਭਰੋਸੇਯੋਗ ਜਾਣਕਾਰੀ ਮੁਤਾਬਕ ਭਾਰਤ ਅਤੇ ਪੰਜਾਬ ਵਿਚ ਕਈ ਏਜੰਟ ਮੋਟੀ ਰਕਮ ਲੈ ਕੇ ਜਾਅਲੀ ਜਾਂ ਕੱਚੀ ਸਪਾਂਸਰਸ਼ਿਪ ਦੇ ਕਾਗਜ਼ ਤਿਆਰ ਕਰਵਾ ਰਹੇ ਸਨ। ਬ੍ਰਿਟੇਨ ਪਹੁੰਚਣ ਤੋਂ ਬਾਅਦ ਜਦੋਂ ਨੌਕਰੀਆਂ ਅਤੇ ਦਸਤਾਵੇਜ਼ਾਂ ਦੀ ਜਾਂਚ ਹੋਈ, ਤਾਂ ਕਈ ਮਾਮਲਿਆਂ ਵਿਚ ਪੂਰਾ ਸਿਸਟਮ ਹੀ ਉਲਟ-ਪੁਲਟ ਨਿਕਲਿਆ।


author

Inder Prajapati

Content Editor

Related News