ਟਰੰਪ ਅਤੇ BBC ਵਿਚਾਲੇ ਵਿਵਾਦ ’ਚ ਫਸੀ ਬ੍ਰਿਟੇਨ ਸਰਕਾਰ

Tuesday, Nov 11, 2025 - 11:25 PM (IST)

ਟਰੰਪ ਅਤੇ BBC ਵਿਚਾਲੇ ਵਿਵਾਦ ’ਚ ਫਸੀ ਬ੍ਰਿਟੇਨ ਸਰਕਾਰ

ਲੰਡਨ (ਭਾਸ਼ਾ) - ਬ੍ਰਿਟੇਨ ਦੀ ਸਰਕਾਰ ਮੰਗਲਵਾਰ ਨੂੰ ਬੀ.ਬੀ.ਸੀ. ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵਿਵਾਦ ’ਤੇ ਵਿਚਾਰ ਕਰਨ ਵਾਲੀ ਸੀ। ਟਰੰਪ 2020 ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਦੇ ਭਾਸ਼ਣ ਨੂੰ ਪੇਸ਼ ਕਰਨ ਦੇ ਤਰੀਕੇ ਨੂੰ ਲੈ ਕੇ ਪ੍ਰਸਾਰਕ ’ਤੇ ਮੁਕੱਦਮਾ ਕਰਨ ਦੀ ਧਮਕੀ ਦੇ ਰਹੇ ਹਨ। ਸੱਭਿਆਚਾਰ ਮੰਤਰੀ ਲੀਜ਼ਾ ਨੰਦੀ ‘ਹਾਊਸ ਆਫ ਕਾਮਨਜ਼’ ’ਚ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਸੰਕਟ ’ਤੇ ਇਕ ਬਿਆਨ ਦੇਣ ਵਾਲੀ ਸੀ, ਜਿਸ ’ਚ ਆਲੋਚਕਾਂ ਨੇ ਨਿਗਮ ’ਚ ਵੱਡੇ ਬਦਲਾਅ ਦੀ ਮੰਗ ਕੀਤੀ ਸੀ ਅਤੇ ਸਮਰਥਕਾਂ ਨੇ ਸਰਕਾਰ ਨੂੰ ਬ੍ਰਿਟੇਨ ਦੇ ਜਨਤਕ ਪ੍ਰਸਾਰਕ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਬਚਾਉਣ ਦੀ ਅਪੀਲ ਕੀਤੀ ਸੀ। ਅਹੁਦਾ ਛੱਡ ਰਹੇ ਬੀ.ਬੀ.ਸੀ. ਦੇ ਡਾਇਰੈਕਟਰ ਜਨਰਲ ਟਿਮ ਡੇਵੀ, ਜਿਨ੍ਹਾਂ ਨੇ ਐਤਵਾਰ ਨੂੰ ਇਸ ਘਪਲੇ ਕਾਰਨ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ, ਨੇ ਕਿਹਾ ਕਿ ਵਧਦੇ ਹਮਲਿਆਂ ਦੇ ਮੱਦੇਨਜ਼ਰ ਬੀ.ਬੀ.ਸੀ. ਨੂੰ ‘ਆਪਣੀ ਪੱਤਰਕਾਰੀ ਦੀ ਰੱਖਿਆ ਲਈ ਲੜਨ’ ਦੀ ਲੋੜ ਹੈ। ਡੇਵੀ ਨੇ ਕਰਮਚਾਰੀਆਂ ਨੂੰ ਦਿੱਤੇ ਇਕ ਬਿਆਨ ’ਚ ਮੰਨਿਆ ਕਿ ਅਸੀਂ ਕੁਝ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਦੀ ਸਾਨੂੰ ਕੀਮਤ ਚੁਕਾਉਣੀ ਪਈ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੰਗਠਨ ’ਤੇ ‘ਬਹੁਤ ਮਾਣ’ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਪੱਤਰਕਾਰੀ ਲਈ ਲੜਨਾ ਪਵੇਗਾ। ਟਰੰਪ ਦੇ ਇਕ ਵਕੀਲ ਨੇ ਪਿਛਲੇ ਸਾਲ ਪ੍ਰਸਾਰਿਤ ਇਕ ਦਸਤਾਵੇਜ਼ੀ ’ਚ ਕਥਿਤ ਤੌਰ ’ਤੇ ਅਪਮਾਨਜਨਕ ਦ੍ਰਿਸ਼ ਨੂੰ ਲੈ ਕੇ ਬ੍ਰਾਡਕਾਸਟਰ ਤੋਂ ਆਪਣਾ ਬਿਆਨ ਵਾਪਸ ਲੈਣ, ਮੁਆਫ਼ੀ ਮੰਗਣ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।


author

Inder Prajapati

Content Editor

Related News