ਬ੍ਰਿਟੇਨ : ਡਰੋਨ ਦੀ ਸੂਚਨਾ ਤੋਂ ਬਾਅਦ ਫੈਲੀ ਦਹਿਸ਼ਤ, ਗੈਟਵਿਕ ਏਅਰਪੋਰਟ ਦਾ ਰਨਵੇਅ ਕੀਤਾ ਬੰਦ
Monday, May 15, 2023 - 01:59 AM (IST)
ਲੰਡਨ : ਬ੍ਰਿਟੇਨ 'ਚ ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਇਸ ਦੇ ਰਨਵੇਅ ਨੂੰ ਕਰੀਬ ਇਕ ਘੰਟੇ ਲਈ ਬੰਦ ਕਰ ਦਿੱਤਾ। ਬ੍ਰਿਟੇਨ ਦੇ ਦੂਜੇ ਸਭ ਤੋਂ ਵਿਅਸਤ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ 12 ਉਡਾਣਾਂ ਨੂੰ ਏਅਰਪੋਰਟ ਵੱਲ ਮੋੜਨਾ ਪਿਆ।
ਇਹ ਵੀ ਪੜ੍ਹੋ : ਹਿਮਾਚਲ : ਖੱਡ ’ਚ ਡਿੱਗਾ ਕੈਂਟਰ, ਪਤੀ, ਪਤਨੀ ਤੇ ਬੇਟੀ ਸਮੇਤ 5 ਦੀ ਦਰਦਨਾਕ ਮੌਤ
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰਫੀਲਡ ਨੇੜੇ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 50 ਮਿੰਟ ਬਾਅਦ ਹਵਾਈ ਅੱਡੇ ਨੂੰ ਮੁੜ ਖੋਲ੍ਹ ਦਿੱਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।