ਬ੍ਰਿਟੇਨ ਚੋਣਾਂ: ਆਪਣੇ ਕੁੱਤੇ ਨਾਲ ਵੋਟ ਪਾਉਣ ਪਹੁੰਚੇ ਬੋਰਿਸ ਜਾਨਸਨ
Friday, Dec 13, 2019 - 01:51 AM (IST)

ਲੰਡਨ- ਬ੍ਰਿਟੇਨ ਨੂੰ ਪਾਲਤੂ ਜਾਨਵਰਾਂ ਨਾਲ ਪਿਆਰ ਕਰਨ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ ਤੇ ਵੀਰਵਾਰ ਨੂੰ ਜਾਰੀ ਸੰਸਦੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੇ ਪਾਲਤੂ ਕੁੱਤੇ ਨਾਲ ਵੀਰਵਾਰ ਨੂੰ ਪੋਲਿੰਗ ਸਟੇਸ਼ਨ ਪਹੁੰਚੇ ਤੇ ਯੂਕੇ ਦੀ ਸਾਖ ਬਰਕਰਾਰ ਰੱਖਣ ਦਾ ਫੈਸਲਾ ਲਿਆ।
ਜਾਨਸਨ ਆਪਣੇ ਪਾਲਤੂ ਰੈਸਕਿਊ ਡਾਗ ਡਿਲਿਨ ਨਾਲ 2019 ਦੀਆਂ ਆਮ ਚੋਣਾਂ ਵਿਚ ਆਪਣੀ ਵੋਟ ਪਾਉਣ ਪਹੁੰਚੇ ਸਨ। ਆਈ.ਟੀ.ਵੀ. ਮੁਤਾਬਕ ਉਹ ਲੰਡਨ ਤੇ ਵੈਸਟਮਿੰਸਟਰ ਹਲਕੇ ਦੇ ਮੈਥੋਡਿਸਟ ਸੈਂਟਰਲ ਹਾਲ ਵਿਖੇ ਪਹੁੰਚੇ ਤੇ ਡਿਲਿਨ ਨਾਲ ਤਸਵੀਰਾਂ ਖਿਚਵਾਈਆਂ ਤੇ ਆਪਣੀ ਵੋਟ ਕਾਸਟ ਕੀਤੀ। ਜਾਨਸਨ ਤੇ ਉਸ ਦੀ ਸਾਥੀ ਕੈਰੀ ਸਾਇਮੰਡਜ਼ ਨੇ ਇਸ ਸਾਲ ਦੇ ਸ਼ੁਰੂ ਵਿਚ ਚੈਰਿਟੀ ਫ੍ਰੈਂਡਜ਼ ਆਫ ਐਨੀਮਲਜ਼ ਵੇਲਜ਼ ਤੋਂ ਇਸ ਕੁੱਤੇ ਨੂੰ ਗੋਦ ਲਿਆ ਸੀ।
ਇਸ ਦੇ ਨਾਲ ਹੀ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਪੋਲਿੰਗ ਸਟੇਸ਼ਨ 'ਤੇ ਆਪਣੀ ਤੇ ਆਪਣੇ ਕੁੱਤੇ ਲੂਣਾ ਦੀ ਵੀਡੀਓ ਪੋਸਟ ਕੀਤੀ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਡਾਗਸੈਟਪੋਲਿੰਗਸਟੇਸ਼ਨ ਦਾ ਟਵਿੱਟਰ 'ਤੇ ਰੁਝਾਨ ਵਧ ਰਿਹਾ ਹੈ ਤੇ ਜਾਨਸਨ ਤੇ ਖਾਨ ਦੀ ਨਕਲ ਕਰਦਿਆਂ ਬਹੁਤ ਸਾਰੇ ਵੋਟਰ ਆਪਣੇ ਪਾਲਤੂ ਜਾਨਵਰਾਂ ਨਾਲ ਪੋਲਿੰਗ ਬੂਥਾਂ 'ਤੇ ਵੋਟ ਪਹੁੰਚੇ।