ਬ੍ਰਿਟੇਨ ਨੇ ਕੁਝ ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ ''ਚ ਦਿੱਤੀ ਢਿੱਲ

10/08/2021 11:12:00 PM

ਲੰਡਨ-ਬ੍ਰਿਟੇਨ ਸਰਕਾਰ ਨੇ ਸ਼ੁੱਕਰਵਾਰ ਨੂੰ 51 ਹੋਰ ਦੇਸ਼ਾਂ ਅਤੇ ਖੇਤਰਾਂ ਲਈ ਯਾਤਰਾ ਪਾਬੰਦੀਆਂ 'ਚ ਢਿੱਲ ਦਿੱਤੀ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਕਾਰਜਕਾਲ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਬਦਲਾਅ ਦਾ ਮਤਲਬ ਹੈ ਕਿ ਯਾਤਰਾ ਬੀਮਾ ਨਾਲ ਮੰਜ਼ਿਲ ਤੱਕ ਲੋਕ ਯਾਤਰਾ ਕਰ ਸਕਣਗੇ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟਰੂਸ ਨੇ ਕਿਹਾ ਕਿ ਇਸ ਅਪਡੇਟ ਸਲਾਹ ਨਾਲ ਵਿਦੇਸ਼ਾਂ ਦੀ ਯਾਤਰਾ ਆਸਾਨ ਹੋਵੇਗੀ।

ਇਹ ਵੀ ਪੜ੍ਹੋ : ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !

ਕਾਰੋਬਾਰ, ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ, ਪਰਿਵਾਰ ਅਤੇ ਦੋਸਤ ਫਿਰ ਤੋਂ ਮਿਲ ਸਕਣਗੇ। ਮੈਨੂੰ ਖੁਸ਼ੀ ਹੈ ਕਿ ਯਾਤਰਾ ਨੂੰ ਸੁਰੱਖਿਤ ਰੂਪ ਨਾਲ ਫਿਰ ਤੋਂ ਖੋਲ੍ਹਣਾ ਲੋਕਾਂ ਨੂੰ ਵਿਅਕਤੀਗਤ ਜ਼ਿੰਮੇਵਾਰੀ ਨਿਭਾਉਣ ਅਤੇ ਦੁਨੀਆ ਭਰ 'ਚ ਜ਼ਿਆਦਾ ਮੰਜ਼ਿਲਾਂ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ। ਸ਼ੁੱਕਰਵਾਰ ਦੇ ਐਲਾਨ ਤੋਂ ਪਹਿਲਾਂ ਬ੍ਰਿਟੇਨ ਸਰਕਾਰ ਨੇ ਇਸ ਹਫਤੇ ਅੰਤਰਰਾਸ਼ਟਰੀ ਯਾਤਰਾ ਸੰਬੰਧੀ ਕਈ ਐਲਾਨ ਕੀਤੇ ਸਨ।

ਇਹ ਵੀ ਪੜ੍ਹੋ : ਸਾਊਥਾਲ : ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ

ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲ਼ੋਂ ਨਿਰਮਿਤ ਕੋਵਿਸ਼ੀਲਡ ਟੀਕਾ ਲੈ ਚੁੱਕੇ ਭਾਰਤੀਆਂ ਨੂੰ ਵੀ ਦੇਸ਼ ਦੀ ਯਾਤਰਾ ਲਈ ਯੋਗ ਸੂਚੀ 'ਚ ਸ਼ਾਮਲ ਕੀਤਾ ਗਿਆ। ਸੈਰ-ਸਪਾਟਾ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ 11 ਅਕਤੂਬਰ ਨੂੰ ਚਾਰ ਵਜੇ ਤੋਂ ਬ੍ਰਾਜ਼ੀਲ, ਘਾਨਾ, ਹਾਂਗਕਾਂਗ, ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਤੁਰਕੀ ਸਮੇਤ 37 ਦੇਸ਼ਾਂ ਅਤੇ ਖੇਤਰਾਂ 'ਚ ਯੋਗ ਟੀਕਾ ਲੈ ਚੁੱਕੇ ਯਾਤਰੀਆਂ ਨੂੰ ਬ੍ਰਿਟੇਨ ਦੇ ਨਿਵਾਸੀਆਂ ਦੀ ਤਰ੍ਹਾਂ ਹੀ ਪੂਰਨ ਟੀਕਾ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News