ਅਫਗਾਨ ਹਾਰ ’ਤੇ ਬੋਲੇ ਬ੍ਰਿਟੇਨ ਦੇ ਰੱਖਿਆ ਮੰਤਰੀ ਵਾਲੇਸ-ਅਮਰੀਕਾ ਹੁਣ ਨਹੀਂ ਰਿਹਾ ਸੁਪਰਪਾਵਰ
Saturday, Sep 04, 2021 - 02:38 AM (IST)
ਲੰਡਨ (ਇੰਟ.)-ਅਫਗਾਨਿਸਤਾਨ 'ਚ ਤਾਲਿਬਾਨ ਦੇ ਹੱਥੀਂ ਅਮਰੀਕਾ ਦੀ ਕਰਾਰੀ ਹਾਰ ਤੋਂ ਬਾਅਦ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਵੱਡਾ ਬਿਆਨ ਦਿੱਤਾ ਹੈ। ਵਾਲੇਸ ਨੇ ਕਿਹਾ ਕਿ ਅਮਰੀਕਾ ਹੁਣ ਸੁਪਰਪਾਵਰ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੇ ਇਸ਼ਾਰਿਆਂ 'ਚ ਕਿਹਾ ਕਿ ਅਮਰੀਕਾ ਹੁਣ ਸਿਰਫ ਇਕ ਵੱਡੀ ਸ਼ਕਤੀ ਹੈ ਨਾ ਕਿ ਸੁਪਰਪਾਵਰ। ਵਾਲੇਸ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਆਪਣੇ ਨਾਟੋ ਸਹਿਯੋਗੀਆਂ ਦੇ ਹਮਲਿਆਂ ਨਾਲ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਹਨ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 12-15 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਵਿਰੁੱਧ ਹਨ ਸਲਾਹਕਾਰ
ਇਹ ਪੁੱਛੇ ਜਾਣ ’ਤੇ ਕਿ ਕੀ ਅਫਗਾਨਿਸਨ ਤੋਂ ਬ੍ਰਿਟੇਨ ਦਾ ਨਿਕਲਣਾ ਬ੍ਰਿਟਿਸ਼ ਸ਼ਕਤੀ ਦੀ ਹੱਦ ਨੂੰ ਦਰਸ਼ਾਉਂਦਾ ਹੈ, ਵਾਲੇਸ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿਉਂਕਿ ਬ੍ਰਿਟੇਨ ਇਕ ਸੁਪਰਪਾਵਰ ਨਹੀਂ ਹੈ ਪਰ ਇਕ ਮਹਾਸ਼ਕਤੀ ਜੋ ਕਿਸੇ ਚੀਜ਼ ’ਤੇ ਟਿਕੇ ਰਹਿਣ ਲਈ ਤਿਆਰ ਨਹੀਂ ਹੈ, ਉਹ ਯਕੀਨੀ ਤੌਰ ’ਤੇ ਇਕ ਗਲੋਬਲ ਤਾਕਤ ਨਹੀਂ ਹੈ, ਇਹ ਸਿਰਫ ਇਕ ਵੱਡੀ ਸ਼ਕਤੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ
ਟਰੰਪ ਦੇ ਸ਼ਾਂਤੀ ਸਮਝੌਤੇ ਨੂੰ ਇਕ ਗਲਤੀ ਕਰਾਰ ਦਿੱਤਾ
ਰੱਖਿਆ ਮੰਤਰੀ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਵਾਲੇਸ ਦੀ ਇਹ ਬੇਹਦ ਸਖਤ ਟਿੱਪਣੀ ਅਮਰੀਕਾ ਨੂੰ ਲੈ ਕੇ ਸੀ। ਇਕ ਸੂਤਰ ਨੇ ਕਿਹਾ ਕਿ ਬ੍ਰਿਤਾਨੀ ਮੰਤਰੀ ਰਾਜਨੀਤਿਕ ਇੱਛਾਸ਼ਕਤੀ ਅਤੇ ਫੌਜੀ ਤਾਕਤ ਵੱਲ ਇਸ਼ਾਰਾ ਕਰ ਰਹੇ ਹਨ। ਅਜਿਹਾ ਪਹਿਲਾ ਵਾਰ ਨਹੀਂ ਹੈ ਜਦ ਵਾਲੇਸ ਨੇ ਜਨਤਕ ਤੌਰ 'ਤੇ ਅਮਰੀਕਾ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਜਦ ਤਾਲਿਬਾਨ ਅਫਗਾਨਿਸਤਾਨ 'ਤੇ ਕਬਜ਼ਾ ਕਰ ਰਿਹਾ ਸੀ ਤਾਂ ਵਾਲੇਸ ਨੇ ਤਾਲਿਬਾਨ ਟਰੰਪ ਦੇ ਸ਼ਾਂਤੀ ਸਮਝੌਤੇ ਨੂੰ ਇਕ ਗਲਤੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : 'ਅਮਰੀਕਾ 'ਚ ਅਫਗਾਨਿਸਤਾਨ ਤੋਂ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲਿਆਂਦਾ ਗਿਆ ਵਾਪਸ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।