ਯੂਕੇ: ਨਹੀਂ ਰੁਕ ਰਿਹਾ ਕੋਰੋਨਾ ਦਾ ਪ੍ਰਕੋਪ, 1820 ਹੋਰ ਮੌਤਾਂ ਹੋਈਆਂ ਦਰਜ਼

01/21/2021 6:06:51 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਵਾਇਰਸ ਨਾਲ ਪੀੜਤ ਹੋ ਕੇ ਮਰਨ ਵਾਲਿਆਂ ਦੀ ਗਿਣਤੀ ਹਰ ਦਿਨ ਰਿਕਾਰਡ ਪੱਧਰ ਵੱਲ ਵੱਧ ਰਹੀ ਹੈ, ਜਿਸ ਦੇ ਤਹਿਤ ਦੇਸ਼ ਵਿੱਚ 24 ਘੰਟਿਆਂ ਦੀ ਮਿਆਦ ਵਿੱਚ 1,820 ਨਵੀਆਂ ਕੋਰੋਨਾ ਵਾਇਰਸ ਮੌਤਾਂ ਦੀ ਰਿਪੋਰਟ ਦਰਜ਼ ਕੀਤੀ ਗਈ ਹੈ। ਇਸ ਦੇ ਇਲਾਵਾ ਵਾਇਰਸ ਦੇ ਪੁਸ਼ਟੀ ਕੀਤੇ ਹੋਏ ਨਵੇਂ ਕੇਸਾਂ ਦੀ ਗਿਣਤੀ ਵੀ 38,905 ਦਰਜ਼ ਹੋਈ ਹੈ। 

ਇਹਨਾਂ ਨਵੀਆਂ ਦਰਜ਼ ਹੋਈਆਂ ਮੌਤਾਂ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਤਕਰੀਬਨ 93,290 ਮੌਤਾਂ ਹੋ ਚੁੱਕੀਆਂ ਹਨ, ਜਦਕਿ ਪਿਛਲੇ ਸੱਤ ਦਿਨਾਂ ਦੌਰਾਨ ਹੀ ਸਰਕਾਰੀ ਅੰਕੜਿਆਂ ਅਨੁਸਾਰ 8,523 ਮੌਤਾਂ ਹੋਈਆਂ ਹਨ। ਇਨ੍ਹਾਂ ਅੰਕੜਿਆਂ ਵਿੱਚ ਸਿਰਫ ਉਹ ਲੋਕ ਸ਼ਾਮਿਲ ਹਨ ਜੋ ਸਕਾਰਾਤਮਕ ਟੈਸਟ ਦੇ ਨਤੀਜੇ ਦੇ 28 ਦਿਨਾਂ ਅੰਦਰ ਮਰ ਗਏ ਹਨ ਪਰ ਵੱਖਰੇ ਅੰਕੜੇ 101,880 ਲੋਕਾਂ ਦੀ ਮੌਤ ਦਰਸਾਉਦੇ ਹਨ ਜਿਹਨਾਂ ਦੇ ਮੌਤ ਸਰਟੀਫਿਕੇਟ 'ਤੇ ਕੋਰੋਨਾ ਵਾਇਰਸ ਦਾ ਜ਼ਿਕਰ ਕੀਤਾ ਗਿਆ ਹੈ। ਇੰਗਲੈਂਡ ਦੇ ਹਸਪਤਾਲਾਂ ਵਿੱਚ ਵੀ 1027 ਵਾਇਰਸ ਪੀੜਤ ਮਰੀਜ਼ਾਂ ਦੀ ਮੌਤ ਹੋ ਜਾਣ ਕਾਰਨ ਹਸਪਤਾਲਾਂ ਵਿੱਚ ਪੁਸ਼ਟੀ ਕੀਤੀਆਂ ਮੌਤਾਂ ਦੀ ਕੁੱਲ ਗਿਣਤੀ ਲੱਗਭਗ 63,322 ਹੋ ਗਈ ਹੈ। 

ਉੱਤਰੀ ਆਇਰਲੈਂਡ ਵਿੱਚ ਵੀ 905 ਨਵੇਂ ਕੇਸ ਅਤੇ 22 ਮੌਤਾਂ ਹੋਈਆਂ ਹਨ ਜਦਕਿ ਸਕਾਟਲੈਂਡ ਵਿੱਚ ਕੋਰੋਨਾ ਦੇ 1,656 ਨਵੇਂ ਮਾਮਲਿਆਂ ਦੇ ਨਾਲ 92 ਨਵੀਆਂ ਮੌਤਾਂ ਵੀ ਦਰਜ਼ ਹੋਈਆਂ ਹਨ। ਇਹਨਾਂ ਦੇ ਨਾਲ ਹੀ ਵੇਲਜ਼ ਵਿੱਚ ਵੀ 1,283 ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ 44 ਮਰੀਜ਼ ਆਪਣੀ ਜਾਨ ਵਾਇਰਸ ਦੀ ਵਜ੍ਹਾ ਨਾਲ ਗਵਾ ਬੈਠੇ ਹਨ। ਇਸ ਦੌਰਾਨ, ਕੋਰੋਨਾ ਟੀਕੇ ਦੀਆਂ ਤਕਰੀਬਨ 4,609,740 ਖੁਰਾਕਾਂ ਇੰਗਲੈਂਡ ਵਿੱਚ ਲਗਾਈਆਂ ਗਈਆਂ ਹਨ, ਜਿਹਨਾਂ ਵਿੱਚੋਂ 343,163 ਖੁਰਾਕਾਂ ਦਾ ਵਾਧਾ 24 ਘੰਟਿਆਂ ਦੀ ਮਿਆਦ ਦੌਰਾਨ ਹੋਇਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News