ਯੂ. ਕੇ. ਦੇ ਇਸ ਖੇਤਰ ''ਚ ਕੋਰੋਨਾ ਦਾ ਵਧੇਰੇ ਖਤਰਾ, ਲਾਗੂ ਹੋਈ ਨਵੀਂ ਯੋਜਨਾ

10/13/2020 5:42:54 PM

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਲਈ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨੂੰ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਇਸ ਯੋਜਨਾ ਵਿਚ ਦਰਮਿਆਨੇ, ਉੱਚ ਤੇ ਬਹੁਤ ਉੱਚੇ ਖਤਰੇ ਵਾਲੇ ਪੜਾਅ ਬਣਾਏ ਗਏ ਹਨ। ਜਾਨਸਨ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਸਕੂਲ ਤੇ ਕਾਲਜ ਖੁੱਲ੍ਹੇ ਰਹਿਣਗੇ। ਉੱਤੇ ਹੀ ਪਬ, ਜਿੰਮ ਤੇ ਸੱਟੇਬਾਜ਼ੀ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ ਜਦਕਿ ਲਿਵਰਪੂਲ ਨੂੰ ਸਭ ਤੋਂ ਵਧ ਖਤਰੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। 

ਪੀ. ਐੱਮ. ਨੇ ਪਹਿਲੀ ਵਾਰ ਵਿਰੋਧੀ ਸੰਸਦ ਮੈਂਬਰਾਂ ਨੂੰ ਵੀ ਇਸ ਯੋਜਨਾ ਦੀ ਜਾਣਕਾਰੀ ਦਿੱਤੀ। ਵਿਰੋਧੀ ਪੱਖ ਦੇ ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੇ ਬਹਾਨੇ ਜਨਤਾ ਦੇ ਅਧਿਕਾਰਾਂ ਨੂੰ ਦਬਾ ਰਹੀ ਹੈ। 

ਪਿਛਲੇ ਮਹੀਨੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਵਿਚ ਕਮੀ ਆਉਣ ਦੇ ਬਾਅਦ ਹੁਣ ਇਕੋਦਮ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਕਿਉਂਕਿ ਉੱਤਰੀ-ਪੱਛਮੀ ਅਤੇ ਉੱਤਰ-ਪੂਰਬੀ ਇੰਗਲੈਂਡ ਵਿਚ ਠੰਡ ਵੱਧ ਰਹੀ ਹੈ। ਉੱਥੇ ਹੀ, ਲਿਵਰਪੂਲ ਵਿਚ ਪ੍ਰਤੀ ਇਕ ਲੱਖ 'ਤੇ 600 ਤੋਂ ਵੱਧ ਲੋਕਾਂ ਦੇ ਪੀੜਤ ਹੋਣ ਨਾਲ ਇਹ ਦੇਸ਼ ਦੀ ਸਭ ਤੋਂ ਖਤਰੇ ਵਾਲੀ ਥਾਂ ਬਣ ਗਈ ਹੈ। 
ਦਰਮਿਆਨੇ ਕੈਟੇਗਰੀ ਵਾਲੇ ਖੇਤਰ ਵਿਚ ਲੋਕ ਮੌਜੂਦਾ ਤਾਲਾਬੰਦੀ ਦੀ ਪਾਲਣਾ ਕਰਨਗੇ ਜਿਸ ਵਿਚ ਪਬ, ਰੈਸਟੋਰੈਂਟ, ਜਿੰਮ ਬੰਦ ਰਹਿਣਗੇ ਤੇ 6 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਰਹੇਗੀ। ਉੱਥੇ ਹੀ ਬਹੁਤ ਜ਼ਿਆਦਾ ਖਤਰੇ ਵਾਲੇ ਖੇਤਰਾਂ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਪਵੇਗਾ। 


Lalita Mam

Content Editor Lalita Mam