ਅਧਿਕਾਰਿਤ ਅੰਕੜਿਆਂ ਤੋਂ ਵਧੇਰੇ ਹੋ ਸਕਦੀ ਹੈ ਬ੍ਰਿਟੇਨ ''ਚ ਮਰਨ ਵਾਲਿਆਂ ਦੀ ਗਿਣਤੀ

04/14/2020 4:42:25 PM

ਲੰਡਨ- ਬ੍ਰਿਟੇਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਕਾਰਣ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਿਤ ਅੰਕੜਿਆਂ ਤੋਂ 15 ਫੀਸਦੀ ਵਧੇਰੇ ਹੋ ਸਕਦੀ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਵਿਆਪਕ ਅੰਕੜਿਆਂ ਵਿਚ ਨਰਸਿੰਗ ਹੋਮ ਵਿਚ ਮਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਕੋਰੋਨਾਵਾਇਰਸ ਕਾਰਣ ਹੋਈਆਂ ਮੌਤਾਂ ਦੀ ਗਿਣਤੀ ਅਧਿਕਾਰਿਤ ਅੰਕੜਿਆਂ ਤੋਂ ਵਧੇਰੇ ਹੋ ਸਕਦੀ ਹੈ।

ਨੈਸ਼ਨਲ ਸਟੈਟਿਕਸ ਦਫਤਰ ਮੁਤਾਬਕ ਇੰਗਲੈਂਡ ਤੇ ਵੇਲਸ ਵਿਚ 3 ਅਪ੍ਰੈਲ ਤੱਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਣ 6,235 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਹ ਅੰਕੜਾ ਨੈਸ਼ਨਲ ਹੈਲਥ ਸਰਵਿਸ ਵਲੋਂ ਇੰਗਲੈਂਡ ਲਈ ਜਾਰੀ ਰਿਪੋਰਟ ਤੋਂ 15 ਫੀਸਦੀ ਜ਼ਿਆਦਾ ਹੈ। ਨੈਸ਼ਨਲ ਸਟੈਟਿਕਸ ਦੇ ਅਧਿਕਾਰੀ ਨਿਕ ਸਟ੍ਰਾਈਪ ਨੇ ਦੱਸਿਆ ਕਿ ਰੋਜ਼ ਜਾਰੀ ਹੋਣ ਵਾਲਾ ਡਾਟਾ ਸਿਰਫ ਹਸਪਤਾਲਾਂ 'ਤੇ ਹੀ ਆਧਾਰਿਤ ਹੈ ਜਦਕਿ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿਚ ਹਸਪਤਾਲਾਂ ਤੋਂ ਇਲਾਵਾ ਨਰਸਿੰਗ ਹੋਮਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਯੂਨਾਈਟਿਡ ਕਿੰਗਡਮ ਵਿਚ ਹਸਪਤਾਲਾਂ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਣ 11,329 ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News