ਬ੍ਰਿਟੇਨ ਵਿਚ ਬੰਗਲਾਦੇਸ਼ੀ ਮੂਲ ਦੇ ਲੋਕਾਂ ਵਿਚ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧੇਰੇ

Tuesday, Jun 02, 2020 - 09:46 PM (IST)

ਬ੍ਰਿਟੇਨ ਵਿਚ ਬੰਗਲਾਦੇਸ਼ੀ ਮੂਲ ਦੇ ਲੋਕਾਂ ਵਿਚ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧੇਰੇ

ਲੰਡਨ- ਬ੍ਰਿਟੇਨ ਵਿਚ ਜਾਤੀ ਘੱਟ ਗਿਣਤੀ ਸਮੂਹਾਂ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਕੀਤੇ ਗਏ ਵਿਸ਼ਲੇਸ਼ਣ ਵਿਚ ਪਾਇਆ ਗਿਆ ਹੈ ਕਿ ਗੋਰੇ ਬ੍ਰਿਟਿਸ਼ ਨਾਗਰਿਕਾਂ ਦੇ ਮੁਕਾਬਲੇ ਬੰਗਲਾਦੇਸ਼ੀ ਮੂਲ ਦੇ ਲੋਕਾਂ ਵਿਚ ਜਾਨ ਜਾਣ ਦਾ ਲਗਭਗ ਦੁੱਗਣਾ ਖਤਰਾ ਹੈ।

ਪਬਲਿਕ ਹੈਲਥ ਇੰਗਲੈਂਡ ਦੀ ਰਿਪੋਰਟ ਮੁਤਾਬਕ ਗੈਰ-ਗੋਰੇ ਨਸਲ ਦੇ ਲੋਕਾਂ ਦੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਦੀ ਵਧੇਰੇ ਸੰਭਾਵਨਾ ਹੈ। ਇਸ ਦੇ ਨਾਲ ਹੀ ਗੈਰ-ਗੋਰੇ ਅਤੇ ਏਸ਼ੀਆਈ ਜਾਤੀ ਸਮੂਹਾਂ ਵਿਚ ਕੋਰੋਨਾ ਵਾਇਰਸ ਸਬੰਧੀ ਮੌਤ ਦਰ ਸਭ ਤੋਂ ਵਧੇਰੇ ਹੈ।
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ,"ਇਸ ਮਹਾਮਾਰੀ ਨੇ ਸਾਡੇ ਰਾਸ਼ਟਰ ਦੇ ਸਿਹਤ ਤੰਤਰ ਵਿਚ ਭਾਰੀ ਅਸਮਾਨਤਾਵਾਂ ਨੂੰ ਸਾਹਮਣੇ ਲਿਆਂਦਾ ਹੈ ਅਤੇ ਇਹ ਗੱਲ ਬਹੁਤ ਸਪੱਸ਼ਟ ਹੈ ਕਿ ਕੁੱਝ ਲੋਕ ਕਾਫੀ ਅਸੁਰੱਖਿਤ ਹਨ।"

ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਵਿਚ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਬਣੇ ਹਨ। ਇੱਥੇ ਲਗਭਗ 2,77,738 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇੱਥੇ ਲਗਭਗ 39 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Sanjeev

Content Editor

Related News