ਅੱਜ ਦੇ ਹੀ ਦਿਨ UK ''ਚ ਹੋਈ ਸੀ ਪਹਿਲੇ ਕੋਰੋਨਾ ਮਾਮਲੇ ਦੀ ਪਛਾਣ

Friday, Jan 29, 2021 - 03:09 PM (IST)

ਅੱਜ ਦੇ ਹੀ ਦਿਨ UK ''ਚ ਹੋਈ ਸੀ ਪਹਿਲੇ ਕੋਰੋਨਾ ਮਾਮਲੇ ਦੀ ਪਛਾਣ

ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਹੀ ਦਿਨ ਇਕ ਸਾਲ ਪਹਿਲਾਂ ਯੂ. ਕੇ. ਵਿਚ ਪਹਿਲੇ ਕੋਵਿਡ ਮਾਮਲੇ ਦੀ ਪੁਸ਼ਟੀ ਹੋਈ ਸੀ ਤੇ ਅੱਜ ਬ੍ਰਿਟੇਨ ਵਿਚ 1,00,000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਅੱਜ ਤੋਂ ਇਕ ਸਾਲ ਪਹਿਲਾਂ ਇਕ ਡਰੇ ਹੋਏ ਵਿਦਿਆਰਥੀ ਨੇ ਐੱਨ. ਐੱਚ. ਐੱਸ. ਹਸਪਤਾਲ ਫੋਨ ਕੀਤਾ ਕਿਉਂਕਿ ਉਹ ਆਪਣੀ ਮਾਂ ਦੀ ਖੰਘ ਅਤੇ ਬੁਖ਼ਾਰ ਤੋਂ ਚਿੰਤਤ ਸੀ। 23 ਸਾਲਾ ਵਿਦਿਆਰਥੀ ਦੇ ਮਾਂ-ਪਿਓ ਚੀਨ ਦੇ ਹੁਵੇਈ ਸੂਬੇ ਤੋਂ ਉਸ ਨੂੰ ਮਿਲਣ ਲਈ ਯਾਰਕ ਗਏ ਸਨ, ਜਿੱਥੇ ਉਹ ਪੜ੍ਹ ਰਿਹਾ ਸੀ। 

ਹੈਜ਼ਮੇਟ ਸੂਟ ਪਾਏ ਐਂਬੂਲੈਂਸ ਸਟਾਫ਼ ਮਰੀਜ਼ ਨੂੰ ਸਟੇਸਿਟੀ ਹੋਟਲ ਤੋਂ ਨਿਊਕੈਸਲ ਦੇ ਹਸਪਤਾਲ ਲੈ ਗਏ। ਟੈਸਟ ਮਗਰੋਂ 31 ਜਨਵਰੀ ਨੂੰ ਸਰਕਾਰ ਨੇ ਬ੍ਰਿਟੇਨ ਵਿਚ ਪਹਿਲੇ ਕੋਵਿਡ-19 ਮਾਮਲੇ ਦਾ ਐਲਾਨ ਕੀਤਾ ਸੀ। ਇਸ ਦੌਰਾਨ ਇਕੋ ਪਰਿਵਾਰ ਦੇ 2 ਮੈਂਬਰਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਸੀ।

12 ਮਹੀਨਿਆਂ ਬਾਅਦ ਯੂ. ਕੇ. ਦੁਨੀਆ ਦਾ ਪੰਜਵਾਂ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਵਿਚ ਕੋਰੋਨਾ ਕਾਰਨ 100,000 ਤੋਂ ਵਧੇਰੇ ਮੌਤਾਂ ਹੋਈਆਂ ਹਨ। ਹਾਲਾਂਕਿ ਇਸ ਦੌਰਾਨ ਇਸ ਮਹਾਮਾਰੀ ਦੇ ਫੈਲਣ ਦਾ ਸਰਕਾਰ ਉੱਤੇ ਵੀ ਦੋਸ਼ ਲੱਗਦਾ ਰਿਹਾ ਸੀ। ਇਸ ਸਭ ਦੇ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ, 'ਅਸੀਂ ਉਹ ਸਭ ਕੀਤਾ ਜੋ ਅਸੀਂ ਕਰ ਸਕਦੇ ਸੀ।'
 


author

Lalita Mam

Content Editor

Related News